ਭਗਤ ਸਿੰਘ ਵਰਗੇ ਸੂਰਮੇ ਨੇ ਲਈ ਸੀ ਕਰਤਾਰ ਸਿੰਘ ਸਰਾਭੇ ਤੋਂ ਪ੍ਰੇਰਣਾ - Biography of Kartar Singh Sarabha
16 ਨਵੰਬਰ, 1915 ਨੂੰ ਕਰਤਾਰ ਸਿੰਘ ਸਰਾਭਾ 'ਤੇ ਉਸ ਦੇ 6 ਸਾਥੀਆਂ ਨੂੰ ਫਾਂਸੀ ਦੇ ਦਿੱਤਾ ਗਈ ਸੀ। ਉਸ ਸਮੇਂ ਕਰਤਾਰ ਸਿੰਘ ਦੀ ਉਮਰ ਕੇਵਲ 19 ਸਾਲ ਦੀ ਸੀ। ਇਹਨਾਂ ਸਾਰੇ ਸੂਰਮਿਆਂ ਨੇ ਗ਼ਦਰ ਦੀਆਂ ਕਵਿਤਾਵਾਂ ਗਾਉਂਦੇ ਹੋਏ ਫਾਂਸੀ ਦੇ ਰੱਸੇ ਗਲਾਂ ਵਿੱਚ ਪਾਏ। ਗ਼ਦਰ ਪਾਰਟੀ ਦੇ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਅਨੁਸਾਰ ਕਰਤਾਰ ਸਿੰਘ ਹਰ ਕੰਮ ਵਿੱਚ ਉਹਨਾਂ ਤੋਂ ਅੱਗੇ ਰਿਹਾ ਤੇ ਕੁਰਬਾਨੀ ਦੇਣ ਵਿੱਚ ਵੀ ਉਹਨਾਂ ਨੂੰ ਪਿੱਛੇ ਛੱਡ ਗਿਆ।