ਕਿਸਾਨ ਮਾਰਚ ਵਿੱਚ ਟਰੈਕਟਰ ਚਲਾ ਕੇ ਪੁੱਜੀਆਂ ਹਰਿਆਣਾ ਦੀਆਂ ਔਰਤਾਂ
ਨਵੀਂ ਦਿੱਲੀ: ਕਿਸਾਨੀ ਪਰੇਡ ਵਿੱਚ ਸ਼ਾਮਲ ਹੋਣ ਲਈ ਹਰਿਆਣਾ ਦੇ ਜ਼ਿਲ੍ਹੇ ਜੀਂਦ ਦੀਆਂ ਔਰਤਾਂ ਟਰੈਕਟਰ ਚਲਾ ਕੇ ਸ਼ਾਮਲ ਹੋਈਆਂ। ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਔਰਤ ਨੇ ਕਿਹਾ ਕਿ ਉਨ੍ਹਾਂ ਸਮੇਤ ਕਈ ਹੋਰ ਔਰਤਾਂ ਵੀ ਉਨ੍ਹਾਂ ਨਾਲ ਟਰੈਕਟਰ ਪਰੇਡ ਮਾਰਚ ਵਿੱਚ ਸ਼ਾਮਲ ਹੋਈਆਂ ਹਨ। ਇੱਕ ਮਹਿਲਾ ਕਿਸਾਨ ਨੇ ਕਿਹਾ ਕਿ ਉਹ ਖੇਤੀ ਕਾਨੂੰਨ ਦੇ ਵਿਰੋਧ ਵਿੱਚ ਮਾਰਚ ਪਰੇਡ ਵਿੱਚ ਭਾਗ ਲਈ ਆਏ ਹਨ ਅਤੇ ਜਦੋਂ ਤੱਕ ਭਾਜਪਾ ਸਰਕਾਰ ਖੇਤੀ ਕਾਨੂੰਨ ਵਾਪਸ ਨਹੀਂ ਲੈਂਦੀ ਉਦੋਂ ਤੱਕ ਉਹ ਪਿੱਛੇ ਨਹੀਂ ਹਟੇਗੀ।