VIDEO: ਜੇ ਕਦੇ ਘਰ 'ਚ ਸੱਪ ਦਿਖੇ ਤਾਂ ਕਸ਼ਯਪ ਅੰਕਲ ਨੂੰ ਕਰੋ ਯਾਦ - ਰਾਮਨਗਰ
ਰਾਮਨਗਰ: ਸੱਪ ਛੋਟਾ ਹੋਵੇ ਜਾਂ ਵੱਡਾ, ਜਦੋਂ ਸੱਪ ਫੰਨ੍ਹ ਚੁੱਕਦਾ ਹੈ ਤਾਂ ਚੰਗੇ-ਚੰਗੇ ਲੋਕਾਂ ਨੂੰ ਪਸੀਨਾ ਆਉਣ ਲੱਗਦਾ ਹੈ। ਸੱਪ ਜ਼ਰਾ ਜਿਹਾ ਆਪਣੀ ਕਾਲੀ ਜੀਭ ਬਾਹਰ ਕੱਢੇ ਤਾਂ ਦਿਲ ਕੰਬਣ ਲੱਗਦਾ ਹੈ। ਉਸ ਸਮੇਂ ਸ਼ਾਂਤ ਮਾਹੌਲ ਤੇ ਸੱਪ ਤੋਂ ਦੂਰੀ ਬਣਾ ਕੇ ਰੱਖਣਾ ਸਭ ਤੋਂ ਵਧੀਆ ਉਪਾਅ ਹੈ। ਪਰ, ਲੋਕ ਅਜਿਹਾ ਕਰਨ ਦੀ ਜਗ੍ਹਾਂ ਸੱਪ ਨੂੰ ਮਾਰਨ ਦਾ ਹੀ ਸੋਚਦੇ ਹਨ। ਉੱਥੇ ਹੀ ਉੱਤਰਾਖੰਡ ਦੇ ਰਾਮਨਗਰ ਦਾ ਕਸ਼ਯਪ ਪਰਿਵਾਰ ਸੱਪਾਂ ਨੂੰ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ।