ਹਿਮਾਚਲ 'ਚ ਮਿਲੀ ਜਲੰਧਰ ਦੇ ਟਰੱਕ ਡਰਾਇਵਰ ਦੀ ਲਾਸ਼
ਬਿਲਾਸਪੁਰ ਦੇ ਚੰਡੀਗੜ੍ਹ ਮਨਾਲੀ ਕੌਮੀ ਸ਼ਾਹਰਾਹ 'ਤੇ ਕੋਠੀਪੁਰਾ ਚੌਕ ਵਿੱਚ ੲੱਕ ਵਿਅਕਤੀ ਦੀ ਅਰਧ ਨਗਨ ਹਾਲਤ ਵਿੱਚ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਮੌਕੇ 'ਤੇ ਪਹੁੰਚੀ ਥਾਣਾ ਸਦਰ ਦੀ ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਕਾਰਵਾਈ ਅਰੰਭ ਦਿੱਤੀ ਹੈ। ਮ੍ਰਿਤਕ ਦੀ ਪਹਿਚਾਣ ਜਲੰਧਰ ਦੇ 35 ਸਾਲਾ ਅਮਰਜੀਤ ਦੇ ਤੌਰ 'ਤੇ ਹੋਈ ਹੈ। ਮ੍ਰਿਤਕ ਟਰੱਕ ਡਰਾਇਵਰ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਮ੍ਰਿਤਕ ਦੇ ਵਾਰਸਾਂ ਨੂੰ ਸੂਚਿਤ ਕਰ ਦਿੱਤਾ ਹੈ।