'ਚੀਨ ਤੋਂ ਬਿਹਤਰ ਹੈ ਭਾਰਤ ਦੀ ਰਾਜਨੀਤਿਕ ਸਥਿਤੀ' - ਇੰਡੀਆ ਚੀਨ ਫਾਇਰਿੰਗ
ਹੈਦਰਾਬਾਦ: ਭਾਰਤ ਤੇ ਚੀਨ ਵਿਚਕਾਰ ਤਣਾਅ ਹੋਰ ਵਧਦਾ ਜਾ ਰਿਹਾ ਹੈ। ਗਲਵਾਨ ਘਾਟੀ 'ਚ ਪਿੱਛੇ ਹੱਟਣ ਦੀ ਪ੍ਰੀਕਿਰਿਆ ਨੂੰ ਲੈ ਕੇ ਦੋਵਾਂ ਦੇਸ਼ਾਂ ਦੇ ਸੈਨਿਕਾਂ ਵਿੱਚ ਹਿੰਸਕ ਝੜਪ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਮੁੱਦੇ 'ਤੇ ਈਟੀਵੀ ਭਾਰਤ ਦੇ ਨਿਊਜ਼ ਐਡੀਟਰ ਨਿਸ਼ਾਂਤ ਸ਼ਰਮਾ ਨੇ ਵਿੰਗ ਕਮਾਂਡਰ (ਸੇਵਮੁਕਤ) ਮੇਜਰ ਪ੍ਰਫੁਲ ਬਕਸ਼ੀ ਨਾਲ ਗ਼ੱਲਬਾਤ ਕੀਤੀ। ਇਸ ਦੌਰਾਨ ਪ੍ਰਫੁਲ ਬਕਸ਼ੀ ਨੇ ਕਿਹਾ ਕਿ ਸੀਮਾ ਵਿਵਾਦ ਨੂੰ ਲੈ ਕੇ ਚੀਨ ਨਾਲ ਗ਼ੱਲਬਾਤ ਹੋਈ ਹੈ ਤੇ ਅੱਗੇ ਇਸ ਮਸਲੇ ਦੇ ਹੱਲ ਨੂੰ ਲੈ ਕੇ ਚਰਚਾ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਤੋਂ ਹੀ ਹੋ ਰਹੀ ਰਾਜਨੀਤਿਕ ਪੱਧਰ ਦੀ ਬੈਠਕ 'ਚ ਇਸ ਤਰ੍ਹਾਂ ਦੀ ਝੜਪ ਦਾ ਹੋਣਾ ਜੇਨੇਵਾ ਕਨਵੈਂਸ਼ਨ ਦੀ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਵਿੱਚ ਭਾਰਤੀ ਸੈਨਾ ਨੇ ਚੀਨ ਦੇ 5 ਪੰਜ ਸੈਨਿਕਾਂ ਨੂੰ ਮਾਰ ਗਿਰਾਇਆ ਹੈ, ਜਦਕਿ ਉਨ੍ਹਾਂ ਦੇ 11 ਸੈਨਿਕ ਜ਼ਖ਼ਮੀ ਹਨ।