ਲੋਕਾ ਸਭਾ 'ਚ ਮਨੀਸ਼ ਤਿਵਾੜੀ ਨੇ ਚੁੱਕਿਆ ਊਰਜਾ ਸਬੰਧੀ ਮੁੱਦਾ - ਲੋਕਾ ਸਭਾ ਮੈਂਬਰ ਤੇ ਕਾਂਗਰਸੀ ਨੇਤਾ ਮਨੀਸ਼ ਤਿਵਾੜੀ
ਆਨੰਦਪੁਰ ਸਾਹਿਬ ਤੋਂ ਲੋਕਾ ਸਭਾ ਮੈਂਬਰ ਤੇ ਕਾਂਗਰਸੀ ਨੇਤਾ ਮਨੀਸ਼ ਤਿਵਾੜੀ ਨੇ ਊਰਜਾ ਸਬੰਧੀ ਮੁੱਦੇ ਨੂੰ ਮਾਣਯੋਗ ਸਪੀਕਰ ਸਾਹਮਣੇ ਰੱਖਿਆ। ਉਨ੍ਹਾਂ ਨੇ ਊਰਜਾ ਮੰਤਰੀ ਰਾਜ ਕੁਮਾਰ ਸਿੰਘ ਨੂੰ ਸਵਾਲ ਕਰਦਿਆ ਪੁੱਛਿਆ ਕਿ ਭਾਰਤ ਵਿੱਚ ਪਿੱਛੇ 5 ਸਾਲਾਂ ਤੋਂ ਊਰਜਾ ਪ੍ਰਤੀ ਕੀ ਬਦਲਾਅ ਆਇਆ ਹੈ ਤੇ ਦੇਸ਼ ਵਿੱਚ ਕੁੱਲ ਊਰਜਾ ਦੀ ਪੈਦਾਵਾਰ ਤੇ ਖ਼ਪਤ ਕਿੰਨੇ ਫੀਸਦੀ ਹੈ। ਇਸ ਦਾ ਜਵਾਬ ਦਿੰਦੇ ਹੋਏ ਊਰਜਾ ਮੰਤਰੀ ਨੇ ਦੱਸਿਆ ਕਿ ਵਰਤਮਾਨ ਸਾਲ ਵਿੱਚ ਨਵ ਨਵੀਨ ਊਰਜਾ ਦਾ ਅੰਸ਼ 9.89 ਫੀਸਦ ਦਿੱਤਾ ਜਾ ਰਿਹਾ ਹੈ ਤੇ ਪਿਛਲੇ ਸਾਲ 9.21 ਫੀਸਦ ਸੀ ਤੇ ਉਸ ਤੋਂ ਪਹਿਲਾ ਇਹ ਫੀਸਦੀ ਹੋਰ ਵੀ ਘੱਟ ਸੀ। ਪਿਛਲੇ 5 ਸਾਲਾਂ ਵਿੱਚ 50 ਹਜ਼ਾਰ ਮੈਗਾਵਾਟ ਨਵ ਨਵੀਨ ਊਰਜਾ ਉਤਪਾਦਨ ਯੋਗਤਾ ਹੋ ਚੁੱਕੀ ਹੈ ਤੇ ਇਸ ਉੱਤੇ ਹੋਰ ਵੀ ਕੰਮ ਕੀਤਾ ਜਾ ਰਿਹਾ ਹੈ।