ਪੂਣੇ 'ਚ ਹੋਟਲ ਮਾਲਕ 'ਤੇ ਹਮਲਾ, ਘਟਨਾ ਸੀਸੀਟੀਵੀ 'ਚ ਹੋਈ ਕੈਦ - ਲੋਨੀ ਕਲਭੋਰ ਥਾਣੇ
ਮਹਾਰਾਸ਼ਟਰ: ਪੁਣੇ ਦੇ ਲੋਨੀ ਕਲਭੋਰ ਥਾਣੇ ਦੀ ਹੱਦ ਚ ਇਕ ਹੋਟਲ ਮਾਲਕ 'ਤੇ ਜਾਨਲੇਵਾ ਹਮਲਾ ਕੀਤਾ ਗਿਆ। ਇੱਕ ਅਣਪਛਾਤੇ ਵਿਅਕਤੀ ਨੇ ਹੋਟਲ ਦੇ ਬਾਹਰ ਫੋਨ ਉੱਤੇ ਗੱਲ ਕਰ ਰਹੇ ਵਿਅਕਤੀ ਉੱਪਰ ਚਾਕੂ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਇਸ ਘਟਨਾ ਵਿੱਚ ਰਾਮਦਾਸ ਅਖਾੜੇ (38) ਬੁਰੀ ਤਰ੍ਹਾਂ ਜਖ਼ਮੀ ਹੋ ਗਿਆ। ਪੁਲਿਸ ਨੇ ਮਾਮਲਾ ਦਰਜ ਕਰ ਅਣਪਛਾਤੇ ਵਿਅਕਤੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।