"ਦੰਗੇ ਤਾਂ ਹੁੰਦੇ ਰਹਿੰਦੇ ਨੇ, ਇਹ ਜ਼ਿੰਦਗੀ ਦਾ ਹਿੱਸਾ ਹੈ: ਚੌਟਾਲਾ - ਹਰਿਆਣਾ ਦੇ ਕੈਬਿਨੇਟ ਮੰਤਰੀ ਰੰਜੀਤ ਚੌਟਾਲਾ
ਹਰਿਆਣਾ ਦੇ ਕੈਬਿਨੇਟ ਮੰਤਰੀ ਰਣਜੀਤ ਚੌਟਾਲਾ ਦਾ ਦਿੱਲੀ ਹਿੰਸਾ ਨੂੰ ਲੈ ਕੇ ਵਿਵਾਦਤ ਬਿਆਨ ਸਾਹਮਣੇ ਆਇਆ ਹੈ। ਚੰਡੀਗੜ੍ਹ ਵਿਖੇ ਪਹੁੰਚੇ ਰਣਜੀਤ ਚੌਟਾਲਾ ਨੇ ਕਿਹਾ ਕਿ, "ਦੰਗੇ ਤਾਂ ਹੁੰਦੇ ਰਹਿੰਦੇ ਹਨ, ਪਹਿਲਾਂ ਵੀ ਇਸ ਤਰ੍ਹਾਂ ਹੁੰਦਾ ਆਇਆ ਹੈ। ਉਨ੍ਹਾਂ ਕਿਹਾ ਕਿ ਜਦੋਂ ਇੰਦਰਾ ਗਾਂਧੀ ਦਾ ਕਤਲ ਹੋਇਆ, ਉਸ ਸਮੇਂ ਵੀ ਪੂਰੀ ਦਿੱਲੀ ਸੜਦੀ ਰਹੀ। ਇਹ ਜੀਵਨ ਦਾ ਹਿੱਸਾ ਹੈ, ਜੋ ਹੁੰਦਾ ਰਹਿੰਦਾ ਹੈ।"