ਹਰਦੀਪ ਪੁਰੀ ਨੇ ਗੁਰਦੁਆਰਾ ਨਨਕਾਣਾ ਸਾਹਿਬ 'ਤੇ ਹੋਏ ਹਮਲੇ ਦੀ ਕੀਤੀ ਨਿਖੇਧੀ - ਹਰਦੀਪ ਪੁਰੀ ਨੇ ਨਨਕਾਣੀ ਸਾਹਿਬ 'ਤੇ ਹਮਲੇ ਦੀ ਕੀਤੀ ਨਿੰਦਾ
ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਪਾਕਿਸਤਾਨ ਵਿੱਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ 'ਤੇ ਹੋਏ ਹਮਲੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਹ ਸਿਰਫ ਇੱਕ ਘਟਨਾ ਨਹੀਂ ਸੀ ਬਲਕਿ ਇਹ ਭੰਨਤੋੜ, ਸਟੋਨ ਪੈਲਟਿੰਗ ਅਤੇ ਬੇਅਦਬੀ ਦੀਆਂ ਕਾਰਵਾਈਆਂ ਹਨ ਜੋ ਕਿ ਸਿੱਖ ਧਰਮ ਦੀਆਂ ਪਵਿੱਤਰ ਜਗ੍ਹਾ ਖਿਲਾਫ਼ ਹਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿੱਚ ਸਿੱਖਾਂ ਖਿਲਾਫ਼ ਲਗਾਏ ਜਾ ਰਹੇ ਨਾਅਰੇ ਪਾਕਿਸਤਾਨ ਦੇ ਸਿੱਖਾਂ ਵਿੱਚ ਡਰ ਪੈਦੇ ਕਰ ਰਹੇ ਹਨ। ਅੱਗੇ ਉਨ੍ਹਾਂ ਇਸ ਘਟਨਾ ਨੂੰ ਸੀਏਏ ਨਾਲ ਜੋੜਦਿਆਂ ਕਿਹਾ ਕਿ ਅਜਿਹਾ ਨਹੀਂ ਹੈ ਕਿ ਭਾਰਤ ਵਿੱਚ ਕਿਸੇ ਦੇ ਅਧਿਕਾਰ ਖੋਹ ਲਏ ਜਾ ਰਹੇ ਹਨ। ਇਹ ਕਾਨੂੰਨ ਸਿਰਫ਼ ਇਹੀ ਕਹਿੰਦਾ ਹੈ ਕਿ ਜੋ ਲੋਕ ਪਾਕਿਸਤਾਨ ਵਿੱਚ ਉਨ੍ਹਾਂ 'ਤੇ ਹੋਏ ਅੱਤਿਆਚਾਰਾਂ ਤੋਂ ਬਚਣ ਲਈ ਭਾਰਤ ਆਏ ਸਨ, ਉਹ ਆਪਣੇ ਅਧਿਕਾਰਾਂ 'ਤੇ ਮੁੜ ਦਾਅਵਾ ਕਰ ਸਕਣਗੇ।