ਪੰਜਾਬ

punjab

ETV Bharat / videos

'ਕੈਪਟਨ ਸਾਹਿਬ ਤੁਸੀਂ ਪੰਜਾਬ ਬਚਾਓ, ਦਿੱਲੀ ਅਸੀਂ ਦੇਖ ਲਵਾਂਗੇ'

By

Published : Feb 6, 2020, 3:03 PM IST

ਦਿੱਲੀ ਵਿੱਚ ਚੋਣ ਪ੍ਰਚਾਰ ਦਾ ਅੱਜ ਆਖਰੀ ਦਿਨ ਹੈ ਅਤੇ ਭਾਜਪਾ ਸਾਂਸਦ ਹੰਸ ਰਾਜ ਹੰਸ ਨੇ ਈਟੀਵੀ ਭਾਰਤ ਨਾਲ ਗੱਲਬਾਤ ਕੀਤੀ। ਕੈਪਟਨ ਅਮਰਿੰਦਰ ਸਿੰਘ ਉੱਪਰ ਬੋਲਦਿਆਂ ਹੰਸ ਰਾਜ ਹੰਸ ਨੇ ਕਿਹਾ ਕਿ ਕੈਪਟਨ ਸਾਹਿਬ ਪੰਜਾਬ ਦਾ ਧਿਆਨ ਰੱਖਣ, ਜਿੱਥੇ ਨਸ਼ਿਆਂ ਅਤੇ ਬੇਰੁਜ਼ਗਾਰੀ ਦਾ ਬੋਲਬਾਲਾ ਹੈ। ਉਨ੍ਹਾਂ ਕਿਹਾ ਕਿ ਹੁਣ ਤਾਂ ਪੰਜਾਬ ਵਿੱਚ ਟਿੱਡੀ ਦਲ ਵੀ ਆ ਗਿਆ ਹੈ। ਭਗਵੰਤ ਮਾਨ ਵੱਲੋਂ ਬਿਜਲੀ ਪਾਣੀ ਦੇ ਮੁੱਦਿਆਂ 'ਤੇ ਸਵਾਲ ਚੁੱਕੇ ਜਾਣ ਉੱਤੇ ਹੰਸ ਰਾਜ ਨੇ ਕਿਹਾ ਕਿ ਉਹ ਵੀ ਚੰਗੇ ਦੋਸਤ ਤੇ ਕਲਾਕਾਰ ਹਨ, ਥੋੜਾ ਅਸੀਂ ਵੀ ਹੱਸ ਲਈ ਦੈ। ਜ਼ਿਕਰਯੋਗ ਹੈ ਕਿ ਪਿਛਲੇ ਸੈਸ਼ਨ ਵਿੱਚ ਹੰਸ ਰਾਜ ਹੰਸ ਨੇ ਦਿੱਲੀ ਦੇ ਪ੍ਰਦੂਸ਼ਣ 'ਤੇ ਤੰਜ ਕੱਸਦਿਆਂ ਸੰਸਦ ਵਿੱਚ ਕਿਹਾ ਸੀ ਕਿ ਉਨ੍ਹਾਂ ਦੇ ਸੁਰ ਨਹੀਂ ਲੱਗ ਰਹੇ। ਈਟੀਵੀ ਭਾਰਤ ਵਲੋਂ ਕੀਤੇ ਇਸ ਸਵਾਲ 'ਤੇ ਹੰਸ ਰਾਜ ਨੇ ਹੱਸਦਿਆਂ ਹੋਇਆਂ ਕਿਹਾ ਕਿ 11 ਤਰੀਕ ਨੂੰ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਦਿੱਲੀ ਦੀ ਹਵਾ ਸਾਫ਼ ਹੋ ਜਾਵੇਗੀ।

ABOUT THE AUTHOR

...view details