ਗਾਜ਼ਿਆਬਾਦ ਦੇ ਗੁਰਦੁਆਰਾ ਸਾਹਿਬ ਵਿੱਚ ਆਕਸੀਜਨ ਦੀ ਮੁਫਤ ਸੇਵਾ - ਇੰਦਰਾਪੁਰਮ ਦਾ ਗੁਰਦਵਾਰਾ ਸਾਹਿਬ
ਗਾਜ਼ਿਆਬਾਦ: ਕੋਵਿਡ-19 ਸੰਕਟ ਦੇ ਦੌਰਾਨ ਹਸਪਤਾਲਾਂ ਨੂੰ ਆਕਸੀਜਨ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗਾਜ਼ਿਆਬਾਦ ਦੇ ਇੰਦਰਾਪੁਰਮ ਖੇਤਰ ਦੇ ਇੱਕ ਗੁਰਦਵਾਰਾ ਸਾਹਿਬ ਵਿਖੇ ਆਕਸੀਜਨ ਦੀ ਮੁਫਤ ਸੇਵਾ ਕੀਤੀ ਜਾ ਰਹੀ ਹੈ। ਜਿਵੇਂ ਹੀ ਮਰੀਜ਼ ਗੁਰਦੁਆਰੇ ਪਹੁੰਚਦੇ ਹਨ ਤਾਂ ਉਨ੍ਹਾਂ ਨੂੰ ਵਾਹਨ ਵਿਚ ਹੀ ਆਕਸੀਜਨ ਦੀ ਸਪਲਾਈ ਕੀਤੀ ਜਾਂਦੀ ਹੈ। ਪ੍ਰਬੰਧਕਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਹਸਪਤਾਲਾਂ ਵਿੱਚ ਆਕਸੀਜਨ ਦੀ ਲੋੜੀਦੀਂ ਸਪਲਾਈ ਨਹੀਂ ਆ ਜਾਂਦੀ, ਇਹ ਸੇਵਾ ਜਾਰੀ ਰਹੇਗੀ। ਮਰੀਜ਼ ਆਪਣੀ ਜਾਨ ਬਚਾਉਣ ਲਈ ਦੂਰ ਦੁਰਾਡੇ ਦੀਆਂ ਥਾਵਾਂ ਤੋਂ ਇਥੇ ਆ ਰਹੇ ਹਨ, ਜਿਨ੍ਹਾਂ ਵਿੱਚੋਂ ਕੁਝ ਤਾਂ ਆਟੋ ਰਿਕਸ਼ਾ 'ਤੇ ਵੀ ਆ ਰਹੇ ਹਨ।