ਲੌਕਡਾਊਨ ਤੋਂ ਘਬਰਾਏ ਮਜਦੂਰਾਂ ਨੂੰ ਗੁਰਨਾਮ ਸਿੰਘ ਚਢੂਨੀ ਦੀ ਅਪੀਲ - ਗੁਰਨਾਮ ਸਿੰਘ ਚਢੂਨੀ
ਨਵੀਂ ਦਿੱਲੀ: ਕਿਸਾਨ ਆਗੂ ਗੁਰਨਾਮ ਸਿੰਘ ਚਢੂਨੀ ਨੇ ਸਰਕਾਰ ਵੱਲੋਂ ਦੁਬਾਰਾ ਲੌਕਡਾਊਨ ਨੂੰ ਲੈ ਕੇ ਮਜ਼ਦੂਰਾਂ ਦੀ ਦਰਪੇਸ਼ ਆਉਣ ਵਾਲੀਆਂ ਮੁਸ਼ਕਿਲਾਂ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਮੁੜ ਲੌਕਡਾਊਨ ਲਗਾਉਣਾ ਸ਼ੁਰੂ ਕਰ ਦਿੱਤਾ ਹੈ। ਪਹਿਲਾਂ ਲੌਕਡਾਊਨ ਦੌਰਾਨ ਵੀ ਭਿਆਨਕ ਅਤੇ ਰੂਹ ਕੰਬਾਊ ਦ੍ਰਿਸ਼ ਸਾਹਮਣੇ ਆਏ ਸਨ। ਉਨ੍ਹਾਂ ਕਿਹਾ ਕਿ ਰੈਲੀਆਂ ਕੀਤੀਆਂ ਜਾ ਰਹੀਆਂ ਹਨ ਪਰ ਕੋਰੋਨਾ ਨਹੀਂ ਆਇਆ, ਇਹ ਇੱਕ ਸਾਜਿਸ਼ ਹੋ ਸਕਦੀ ਹੈ ਪਰ ਮਜਦੂਰਾਂ ਨੂੰ ਮੁਸ਼ਕਲਾਂ ਆ ਸਕਦੀਆਂ ਹਨ। ਇਸ ਲਈ ਉਹ ਸਮੂਹ ਮਜਦੂਰਾਂ ਨੂੰ ਅਪੀਲ ਕਰਦੇ ਹਨ ਕਿ ਦਿੱਲੀ ਦੇ ਚਾਰੇ ਪਾਸੇ ਉਨ੍ਹਾਂ ਦੇ ਧਰਨੇ ਲੱਗੇ ਹੋਏ ਹਨ, ਸਾਰੇ ਮਜਦੂਰ ਉਥੇ ਆ ਜਾਣ, ਉਥੇ ਹੀ ਖਾਣ, ਸਾਰੀਆਂ ਸਹੂਲਤਾਂ ਮੌਜੂਦ ਹਨ। ਉਨ੍ਹਾਂ ਨੂੰ ਰਹਿਣ-ਖਾਣ ਪੀਣ ਸਮੇਤ ਸਾਰੀਆਂ ਸਹੂਲਤਾਂ ਬਿਨਾਂ ਖਰਚੇ ਤੋਂ ਮਿਲਣਗੀਆਂ, ਭਾਵੇਂ ਲੌਕਡਾਊਨ ਕਿੰਨਾ ਵੀ ਲੰਮਾ ਚੱਲੇ।