ਦਿੱਲੀ 'ਚ 4 ਦਹਾਕਿਆਂ ਤੋਂ ਸਿੱਖ ਕੌਮ ਦੀ ਯਾਦ ਬਣਿਆ 'ਗੁਰਦੁਆਰਾ ਸਿੰਘ ਸਭਾ ਦਾ ਮੁੱਖ ਬੋਰਡ' - ਨਾਨਾਵਤੀ ਕਮਿਸ਼ਨ
ਨਵੀਂ ਦਿੱਲੀ: ਚੌਰਾਸੀ ਵਿੱਚ ਦਿੱਲੀ ਵਿੱਚ ਹਜ਼ਾਰਾਂ ਬੇਗੁਨਾਹ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਸੀ ਅਤੇ ਸਿੱਖਾਂ ਦੀ ਧਾਰਮਿਕ ਅਸਥਾਨਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਸੀ। ਅਜਿਹੀ ਹੀ ਇੱਕ ਨਿਸ਼ਾਨੀ ਕਲਿਆਣਪੁਰੀ ਦੇ ਬਲਾਕ 11 ਵਿਖੇ ਮੌਜੂਦ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੀ ਹੈ, ਜਿਸ ਦਾ ਮੁੱਖ ਬੋਰਡ 4 ਦਹਾਕਿਆਂ ਤੋਂ ਅੱਜ ਵੀ ਉਵੇਂ ਹੀ ਸਿੱਖ ਕੌਮ ਦਾ ਝੰਡਾ ਬੁਲੰਦ ਕਰ ਰਿਹਾ ਹੈ। ਬੋਰਡ ਦੀ ਖਾਸਿਅਤ ਇਹ ਵੀ ਹੈ ਕਿ ਸਿੱਖ ਨਸਲਕੁਸ਼ੀ ਦੀ ਜਾਂਚ ਲਈ ਨਾਨਾਵਤੀ ਕਮਿਸ਼ਨ ਸਮੇਤ ਬਣੇ ਕਈ ਕਮਿਸ਼ਨਾਂ ਦੀ ਰਿਪੋਰਟ ਵਿੱਚ ਵੀ ਇਸ ਦੀਆਂ ਤਸਵੀਰਾਂ ਹਨ। ਭਾਵੇਂ ਕਿ ਗੁਰਦੁਆਰਾ ਸਾਹਿਬ ਦੀ ਥਾਂ ਅੱਜ ਇਥੇ ਦੁਕਾਨਾਂ ਬਣ ਗਈਆਂ ਹਨ, ਪਰ ਸੰਗਤ ਨੇ ਬੋਰਡ ਦੀ ਸੰਭਾਲ ਬਾਖੂਬੀ ਕੀਤੀ ਹੈ।