ਸਰਕਾਰ ਲਿਆ ਸਕਦੀ ਹੈ ਕ੍ਰਿਪਟੋ ਕਰੰਸੀ ਸਬੰਧੀ ਬਿੱਲ-ਅਨੁਰਾਗ ਸਿੰਘ ਠਾਕੁਰ
ਨਵੀਂ ਦਿੱਲੀ: ਵਿੱਤ ਰਾਜ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਈਟੀਵੀ ਭਾਰਤ ਦੇ ਡਿਪਟੀ ਨਿਊਜ਼ ਸੰਪਾਦਕ ਕ੍ਰਿਸ਼ਣਾਨੰਦ ਤ੍ਰਿਪਾਠੀ ਨੂੰ ਦਿੱਤੀ ਇਕ ਵਿਸ਼ੇਸ਼ ਇੰਟਰਵਿਊ 'ਚ ਕਿਹਾ, ‘ਰਿਜ਼ਰਵ ਬੈਂਕ ਆਫ ਇੰਡੀਆ ਨੇ ਨਿੱਜੀ ਕ੍ਰਿਪਟੋ ਕਰੰਸੀ’ ਤੇ ਪਾਬੰਦੀ ਲਗਾਏ ਜਾਣ ਤੋਂ ਬਾਅਦ, ਭਾਰਤ ਸਰਕਾਰ ਨੇ ਇਕ ਅੰਤਰ-ਮੰਤਰੀ ਕਮੇਟੀ ਬਣਾਈ। ਕੇਂਦਰੀ ਕੈਬਨਿਟ ਵੱਲੋਂ ਕਮੇਟੀ ਅਤੇ ਸਕੱਤਰਾਂ ਦੇ ਸਮੂਹ ਦੀ ਰਿਪੋਰਟ ਦੀ ਸਮੀਖਿਆ ਕਰਨ ਤੋਂ ਬਾਅਦ, ਸਰਕਾਰ ਵੱਲੋਂ ਸੰਸਦ ਦੇ ਇਸ ਸੈਸ਼ਨ ਵਿੱਚ ਕ੍ਰਿਪਟੋ ਕਰੰਸੀ ਸਬੰਧੀ ਇੱਕ ਬਿੱਲ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ।