26 ਜਨਵਰੀ ਦੇ ਘਟਨਾਕ੍ਰਮ ਤੋਂ ਬਾਅਦ ਸਰਕਾਰ ਬੈਕਫੁੱਟ 'ਤੇ: ਸਿਰਸਾ - ਸਰਕਾਰ ਬੈਕਫੁੱਟ 'ਤੇ
ਸਿਰਸਾ: ਸੰਯੁਕਤ ਕਿਸਾਨ ਮੋਰਚਾ ਦੇ ਆਗੂ ਬਲਦੇਵ ਸਿੰਘ ਸਿਰਸਾ ਦੇਰ ਸ਼ਾਮ ਸਿਰਸਾ ਪਹੁੰਚੇ ਅਤੇ ਉਨ੍ਹਾਂ ਇੱਕ ਹੋਟਲ ਵਿੱਚ ਪੱਤਰਕਾਰਾਂ ਨਾਲ ਗਈਲ ਕੀਤੀ। ਉਨ੍ਹਾਂ ਕਿਸਾਨ ਅੰਦੋਲਨ ਬਾਰੇ ਗੱਲ ਕਰਦਿਆਂ ਕਿਹਾ ਕਿ 26 ਜਨਵਰੀ ਤੋਂ ਬਾਅਦ ਕਿਸਾਨ ਅੰਦਲਨ ਦੇ ਹਾਲਾਤ ਬਦਲ ਗਏ ਹਨ। 26 ਜਨਵਰੀ ਦੇ ਘਟਨਕ੍ਰਮ ਤੋਂ ਸਾਨੂੰ ਲੱਗਿਆ ਸੀ ਕਿ ਸੰਘਰਸ਼ ਨੂੰ ਝਟਕਾ ਲੱਗੇਗਾ ਪਰ 2 ਦਿਨ ਬਾਅਦ ਹਾਲਾਤ ਬਦਲ ਗਏ ਅਤੇ ਸੰਗਰਸ਼ ਹੋਰ ਮਜ਼ਬੂਤ ਹੋ ਗਿਆ। ਕਿਸਾਨ ਅੰਦੋਲਨ ਨਾਲ ਨੌਜਵਾਨ ਲਗਾਤਾਰ ਜੁੜ ਰਹੇ ਹਨ। ਹੁਣ ਸੰਘਰਸ਼ ਪੂਰੇ ਜੋਬਨ ਤੇ ਹੈ। ਸਿਰਸਾ ਨੇ ਕਿਹਾ ਕਿ ਸਰਕਾਰ ਹੁਣ ਆਪਣੀ ਹਾਰ ਮੰਨ ਚੁੱਕੀ ਹੈ ਪਰ ਮੰਨਣ ਨੂੰ ਤਿਆਰ ਨਹੀਂ। ਅਸੀ 18 ਨੂੰ ਰੇਲ ਰੋਕੋ ਅੰਦੋਲਨ ਚਲਾਇਆ ਤੇ ਉਹ ਕਾਮਯਾਬ ਰਿਹਾ।