ਕੁੜੀ ਨਾਲ ਚੱਲਦੀ ਕਾਰ 'ਚ ਬਲਾਤਕਾਰ, ਸੁੱਟ ਕੇ ਮੁਲਜ਼ਮ ਫ਼ਰਾਰ - ਲੜਕੀ ਨਾਲ ਚੱਲਦੀ ਕਾਰ ਸਮੂਹਿਕ ਜਬਰ ਜਨਾਹ
ਹਰਿਆਣਾ: ਹਰਿਆਣਾ ਦੇ ਹਿਸਾਰ 'ਚ ਚੱਲਦੀ ਕਾਰ 'ਚ ਪੰਜਾਬ ਦੀ ਰਹਿਣ ਵਾਲੀ ਲੜਕੀ ਨਾਲ ਜਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਇੰਨਾ ਹੀ ਨਹੀਂ, 6 ਨੌਜਵਾਨ ਜਬਰ ਜਨਾਹ ਤੋਂ ਬਾਅਦ ਪੀੜਤ ਲੜਕੀ ਨੂੰ ਬੇਹੋਸ਼ੀ ਦੀ ਹਾਲਤ 'ਚ ਹਿਸਾਰ ਛੱਡ ਕੇ ਫ਼ਰਾਰ ਹੋ ਗਏ। 30 ਜਨਵਰੀ ਦੀ ਇਸ ਘਟਨਾ ਤੋਂ ਬਾਅਦ ਪੀੜਤ ਲੜਕੀ ਹਿਸਾਰ ਦੇ ਆਜ਼ਾਦ ਨਗਰ ਥਾਣੇ ਪਹੁੰਚੀ ਅਤੇ ਪੁਲਿਸ ਨੂੰ ਆਪਣੇ ਨਾਲ ਹੋਈ ਘਟਨਾ ਬਾਰੇ ਦੱਸਿਆ। ਲੜਕੀ ਦੀ ਸ਼ਿਕਾਇਤ 'ਤੇ ਪੁਲਿਸ ਨੇ ਜ਼ੀਰੋ ਐਫਆਈਆਰ ਦਰਜ ਕੀਤੀ ਹੈ ਅਤੇ ਲੜਕੀ ਦਾ ਮੈਡੀਕਲ ਕਰਵਾਉਣ ਤੋਂ ਬਾਅਦ ਉਸ ਨੂੰ ਹਿਸਾਰ ਦੇ ਵਨ ਸਟਾਪ ਸੈਂਟਰ 'ਚ ਰੱਖਿਆ ਗਿਆ ਹੈ।