ਪੰਜਾਬ

punjab

ETV Bharat / videos

ਚੰਡੀਗੜ੍ਹ ਪੀਜੀ ਵਿੱਚ ਅੱਗ: ਸਾਬਕਾ ਰੇਲ ਮੰਤਰੀ ਨੇ ਚੰਡੀਗੜ੍ਹ ਦੀ ਮੇਅਰ ਨੂੰ ਸੁਣਾਈਆਂ ਖਰੀਆਂ-ਖਰੀਆਂ - ਸੀਨੀਅਰ ਕਾਂਗਰਸ ਨੇਤਾ ਪਵਨ ਕੁਮਾਰ ਬਂਸਲ

By

Published : Feb 25, 2020, 12:05 AM IST

ਸਾਬਕਾ ਰੇਲ ਮੰਤਰੀ ਅਤੇ ਸੀਨੀਅਰ ਕਾਂਗਰਸ ਨੇਤਾ ਪਵਨ ਕੁਮਾਰ ਬਂਸਲ ਨੇ ਚੰਡੀਗੜ੍ਹ ਦੇ ਮੇਅਰ ਰਾਜਬਲਾ ਮਲਿਕ ਦੇ ਉਸ ਬਿਆਨ ਨੂੰ ਗ਼ੈਰ-ਜ਼ਿੰਮੇਵਾਰਾਨਾਂ ਕਰਾਰ ਦਿੱਤਾ ਹੈ। ਇਸ ਵਿੱਚ ਉਨ੍ਹਾਂ ਕਿਹਾ ਸੀ ਕਿ ਨਾ ਸਿਰਫ਼ ਪ੍ਰਸ਼ਾਸਨ ਬੱਚਿਆਂ ਦੀ ਸੁਰੱਖਿਆ ਲਈ ਜ਼ਿੰਮੇਵਾਰ ਹੈ, ਬਲਕਿ ਬੱਚਿਆਂ ਨੂੰ ਵੀ ਆਪਣੀ ਸੁਰੱਖਿਆ ਦਾ ਖਿਆਲ ਰੱਖਣਾ ਚਾਹੀਦਾ ਹੈ। ਪਵਨ ਬਂਸਲ ਨੇ ਕਿਹਾ ਕਿ ਇਹ ਇੱਕ ਸੰਵੇਦਨਸ਼ੀਲ ਮਸਲਾ ਹੈ। ਇਸ 'ਤੇ ਚੰਡੀਗੜ੍ਹ ਦੇ ਮੇਅਰ ਨੇ ਇਹ ਬਿਆਨ ਦਿੱਤਾ ਹੈ। ਕਿਸੇ ਸ਼ਹਿਰ ਦਾ ਮੇਅਰ ਹੋਣਾ ਇੱਕ ਵੱਡੀ ਪੋਸਟ ਹੈ, ਅਤੇ ਇਸ ਅਹੁਦੇ 'ਤੇ ਬੈਠੇ ਵਿਅਕਤੀ ਨੂੰ ਸੋਚ-ਸਮਝ ਕੇ ਬਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੇਅਰ ਦਾ ਇਹ ਬਿਆਨ ਸਹੀ ਨਹੀਂ ਹੈ। ਕਿਉਂਕਿ ਚੰਡੀਗੜ੍ਹ ਵਿੱਚ ਰਹਿੰਦੇ ਬੱਚਿਆਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੈ ਅਤੇ ਪ੍ਰਸ਼ਾਸਨ ਨੂੰ ਉਨ੍ਹਾਂ ਦੀ ਸੁਰੱਖਿਆ ਲਈ ਲੋੜੀਂਦੇ ਪ੍ਰਬੰਧ ਕਰਨੇ ਚਾਹੀਦੇ ਹਨ। ਇਹ ਬੱਚਿਆਂ 'ਤੇ ਥੋਪੇ ਜਾਣ ਤੇ ਇਹ ਕਹਿਣਾ ਕਿ ਬੱਚਿਆਂ ਨੂੰ ਵੀ ਆਪਣੀ ਸੁਰੱਖਿਆ ਦਾ ਖਿਆਲ ਰੱਖਣਾ ਚਾਹੀਦਾ ਹੈ। ਇਹ ਸਹੀ ਨਹੀਂ ਹੈ। ਇੱਕ ਬੱਚਾ ਜੋ ਖੁਦ ਪੀਜੀ ਵਿੱਚ ਰਹਿ ਰਿਹਾ ਹੈ। ਉਹ ਖ਼ੁਦ ਆਪਣੇ ਪੀਜੀ ਵਿੱਚ ਸੁਰੱਖਿਆ ਪ੍ਰਬੰਧ ਕਿਵੇਂ ਕਰ ਸਕਦਾ ਹੈ।

ABOUT THE AUTHOR

...view details