ਹੈਦਰਾਬਾਦ ਤੋਂ ਦਿੱਲੀ ਜਾਣ ਵਾਲੀ ਤੇਲੰਗਾਨਾ ਐਕਸਪ੍ਰੈੱਸ 'ਚ ਲੱਗੀ ਅੱਗ - ਤੇਲੰਗਾਨਾ ਐਕਸਪ੍ਰੈੱਸ
ਹਰਿਆਣਾ ਦੇ ਬੱਲਭਗੜ੍ਹ ’ਚ ਪਿੰਡ ਜਾਜਰੂ ਨੇੜੇ ਹੈਦਰਾਬਾਦ ਤੋਂ ਦਿੱਲੀ ਜਾਣ ਵਾਲੀ ਤੇਲੰਗਾਨਾ ਐਕਸਪ੍ਰੈੱਸ ਦੇ ਇੱਕ ਡੱਬੇ ’ਚ ਅਚਾਨਕ ਅੱਗ ਲੱਗ ਗਈ। ਜਾਣਕਾਰੀ ਮੁਤਾਬਕ ਅੱਗ ਲੱਗਣ ਦਾ ਕਾਰਨ ਰਸੋਈ ਕੈਬਿਨ ’ਚ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਟਰੇਨ ਵਿਚੋਂ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਮੌਕੇ ’ਤੇ ਪਹੁੰਚੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ 'ਤੇ ਕਾਬੂ ਪਾਇਆ ਗਿਆ। ਅੱਗ ਲੱਗਣ ਕਾਰਨ ਆਉਣ ਜਾਣ ਵਾਲੀਆਂ ਗੱਡੀਆਂ ਨੂੰ ਰੋਕ ਦਿੱਤਾ ਗਿਆ ਹੈ।