ਕਿਸਾਨਾਂ 'ਤੇ ਗੱਡੀ ਝੜਾਉਣ ਵਾਲੇ ਅਕਾਲੀ ਆਗੂਆਂ ਦੀ ਗ੍ਰਿਫ਼ਤਾਰੀ ਦਾ ਮਿਲੀਆ ਭਰੋਸਾ: ਕਿਸਾਨ - ਬੂਟਾ ਸਿੰਘ ਬੁਰਜ਼ਗਿੱਲ
ਚੰਡੀਗੜ੍ਹ: 32 ਕਿਸਾਨ ਜਥੇਬੰਦੀਆਂ ਨੇ ਮੁੱਖ ਮੰਤਰੀ ਚੰਨੀ ਨਾਲ ਮੁਲਾਕਾਤ ਤੋਂ ਬਾਅਦ ਪ੍ਰੈੱਸ ਕਾਨਫਰੰਸ ਕਰਕੇ ਮੁਲਾਕਾਤ ਦੌਰਾਨ ਮਿਲੇ ਭਰੋਸੇ ਦੀ ਜਾਣਕਾਰੀ ਦਿੱਤੀ। ਕਿਸਾਨ ਆਗੂ ਬੂਟਾ ਸਿੰਘ ਬੁਰਜ਼ਗਿੱਲ ਨੇ ਕਿਹਾ, ਕੁੱਝ ਦਿਨ ਪਹਿਲਾਂ ਫਿਰੋਜ਼ਪੁਰ 'ਚ ਹਰਸਿਮਰਤ ਕੌਰ ਬਾਦਲ ਨੇ ਆਉਣਾ ਸੀ ਤਾਂ ਕਿਸਾਨਾਂ ਨੇ ਉਸਦਾ ਵਿਰੋਧ ਕੀਤਾ, ਵਿਰੋਧ ਕਰਨ ਵਾਲੇ ਕਿਸਾਨਾਂ ਤੇ ਅਕਾਲੀ ਲੀਡਰਾਂ ਨੇ ਗੱਡੀ ਝੜਾਉਣ ਦੀ ਕੋਸ਼ਿਸ਼ ਕੀਤੀ ਸੀ। ਜਿਹੜੇ ਅਕਾਲੀ ਲੀਡਰਾਂ ਨੇ ਕਿਸਾਨਾਂ ਤੇ ਗੱਡੀ ਝੜਾਈ ਉਹਨਾਂ ਦੀ ਗ੍ਰਿਫ਼ਤਾਰੀ ਨਹੀਂ ਹੋਈ, ਮੰਤਰੀ ਤੋਂ ਜਲਦੀ ਗ੍ਰਿਫਤਾਰੀ ਦਾ ਭਰੋਸਾ ਮਿਲੀਆ ਹੈ।