ਲਖੀਮਪੁਰ ਹਾਦਸੇ ਦੀ ਦਰਦਨਾਕ ਵੀਡੀਓ ਆਈ ਸਾਹਮਣੇ - ਲਖੀਮਪੁਰ ਖੀਰੀ ਹਿੰਸਾ ਦੀ ਵੀਡੀਓ ਵਾਇਰਲ
ਉੱਤਰ ਪ੍ਰਦੇਸ਼:ਲਖੀਮਪੁਰ ਖੀਰੀ 'ਚ ਹੋਈ ਹਿੰਸਾ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜੀ ਨਾਲ ਵਾਇਰਲ ਹੋ ਰਹੀ ਹੈ। ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇੱਹ ਵੀਡੀਓ ਡਿਪਟੀ ਸੀਐਮ ਦੇ ਦੌਰੇ ਵਾਲੇ ਦਿਨ ਦੀ ਹੀ ਹੈ। ਇਸ ਵੀਡੀਓ ਵਿੱਚ ਪਿਛੋਂ ਆ ਰਹੀ ਇੱਕ ਗੱਡੀ ਸੜਕ 'ਤੇ ਪੈਦਲ ਚੱਲ ਰਹੇ ਕਿਸਾਨਾਂ ਨੂੰ ਦਰੜਦੀ ਹੋਈ ਨਜ਼ਰ ਆ ਰਹੀ ਹੈ। ਕਾਂਗਰਸ ਨੇਤਾ ਤੇ ਮਿਰਜਾਪੁਰ ਦੇ ਸਾਬਕਾ ਵਿਧਾਇਕ ਲਲਿਤੇਸ਼ ਪਤਿ ਤ੍ਰਿਪਾਠੀ ਨੇ ਇਹ ਵੀਡੀਓ ਟਵੀਟ ਕਰਦੇ ਹੋਏ ਲਿੱਖਿਆ ਹੈ, ਜਿਨ੍ਹਾਂ ਨੂੰ ਲਖੀਮਪੁਰ ਕਿਸਾਨ ਕਤਲੇਆਮ ਦਾ ਸਬੂਤ ਚਾਹੀਦਾ ਹੈ, ਉਹ ਸਬੂਤ ਲੈ ਲੈਣ। ਮਹਿਜ਼ ਇਨ੍ਹਾਂ ਖੂਨੀ ਦਰਿੰਦਿਆਂ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ। ਹਲਾਂਕਿ ਈਟੀਵੀ ਭਾਰਤ ਇਸ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ ਹੈ।
Last Updated : Oct 5, 2021, 1:47 PM IST