17 ਜਨਵਰੀ ਨੂੰ ਕਰਨਗੇ ਕਿਸਾਨ ਆਪਣੀ ਬੈਠਕ: ਜੋਗਿੰਦਰ ਸਿੰਘ ਉਗਰਾਹਾਂ - 17 ਜਨਵਰੀ ਨੂੰ ਕਰਨਗੇ ਕਿਸਾਨ ਆਪਣੀ ਬੈਠਕ
ਨਵੀਂ ਦਿੱਲੀ: ਕਿਸਾਨਾਂ ਤੇ ਕੇਂਦਰ ਦੀ ਬੈਠਕ ਬੇਸਿੱਟਾ ਰਹੀ ਹੈ। ਹਰ ਵਾਰ ਦੀ ਤਰ੍ਹਾਂ ਹੱਲ 'ਤੇ ਪਹੁੰਚਣ 'ਤੇ ਉਹ ਨਾਕਾਮ ਰਹੇ ਹਨ। ਇਸ ਬਾਬਤ ਈਟੀਵੀ ਭਾਰਤ ਨਾਲ ਕਿਸਾਨ ਯੂਨੀਅਨ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਨੇ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕੀਤੀ। ਉਨ੍ਹਾਂ ਨੇ ਦੱਸਿਆ ਕਿ ਅਗਲੀ ਮੀਟਿੰਗ 19 ਜਨਵਰੀ ਨੂੰ ਹੋਵੇਗੀ ਤੇ ਉਸ ਤੋਂ ਪਹਿਲਾਂ 17 ਜਨਵਰੀ ਨੂੰ ਕਿਸਾਨ ਆਪਣੀ ਮੀਟਿੰਗ ਕਰਨਗੇ।ਉਨ੍ਹਾਂ ਨੇ ਦੱਸਿਆ ਕਿ ਅੱਜ ਦੀ ਬੈਠਕ 'ਚ ਕੇਂਦਰ ਨੇ ਜ਼ਰੂਰੀ ਵਸਤਾਂ ਐਕਟ ਤੇ ਐੱਮਐੱਸਪੀ 'ਤੇ ਚਰਚਾ ਕੀਤੀ ਹੈ। ਉਨ੍ਹਾਂ ਨੇ ਸੁਪਰੀਮ ਕੋਰਟ ਦੀ ਬਣਾਈ ਕਮੇਟੀ ਬਾਰੇ ਕਿਹਾ ਕਿ ਉਨ੍ਹਾਂ ਨੇ ਅਣਮਿੱਥੇ ਸਮੇਂ ਲਈ ਕਾਨੂੰਨ ਰੱਦ ਕਰ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕੀਤੀ ਤੇ ਸਰਕਾਰ ਪੱਖੀ ਕਮੇਟੀ ਬਣਾ ਦੋਗਲੀ ਰਣਨੀਤੀ ਖੇਡੀ ਹੈ।