ਜੀਓ ਸਿਮ, ਰਿਲਾਇੰਸ ਤੇ ਪਤੰਜਲੀ ਦੇ ਬਾਈਕਾਟ ਲਈ ਅਮਲੋਹ 'ਚ ਰੈਲੀ - ਜੀਓ ਸਿਮ ਤੇ ਪਤੰਜਲੀ ਉਤਪਾਦਾਂ ਦਾ ਬਾਈਕਾਟ
ਅਮਲੋਹ: ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨਾਂ ਵੱਲੋਂ ਦਿੱਲੀ ਵਿਖੇ ਲਗਾਤਾਰ ਧਰਨਾ ਜਾਰੀ ਹੈ, ਉਥੇ ਹੀ ਅੱਜ ਅਮਲੋਹ ਵਿੱਚ ਕਿਸਾਨ ਸੰਘਰਸ਼ ਕਮੇਟੀ ਦੇ ਵੱਲੋਂ ਇੱਕ ਜਾਗਰੂਕਤਾ ਰੈਲੀ ਕੱਢੀ ਗਈ, ਜਿਸ ਵਿੱਚ ਉਨ੍ਹਾਂ ਨੇ ਲੋਕਾਂ ਨੂੰ ਰਿਲਾਇੰਸ, ਜੀਓ ਸਿਮ ਤੇ ਪਤੰਜਲੀ ਉਤਪਾਦਾਂ ਦਾ ਬਾਈਕਾਟ ਕਰਨ ਦਾ ਸੁਨੇਹਾ ਦਿੱਤਾ। ਕਿਸਾਨਾਂ ਦਾ ਕਹਿਣਾ ਹੈ ਕਿ ਪਿਛਲੇ ਦਿਨੀਂ ਮੀਟਿੰਗ ਕਿਸਾਨਾਂ ਦੀ ਜਿੱਤ ਹੋਈ ਹੈ ਤੇ ਆਉਣ ਵਾਲੀ 4 ਜਨਵਰੀ ਵਾਲੀ ਮੀਟਿੰਗ ਦੇ ਵਿੱਚ ਕਿਸਾਨ ਸੰਘਰਸ਼ ਦੀ ਜਿੱਤ ਹੋਵੇਗੀ।