ਜਾਮ ਕਾਰਨ ਰੂਟ ਡਾਈਵਰਟ ਕਰਕੇ ਦਿੱਲੀ ਵੱਲ ਵੱਧ ਰਹੇ ਕਿਸਾਨ - ਕਿਸਾਨਾਂ ਦਾ ਕਾਫ਼ਲਾ ਰੋਹਤਕ ਦੇ ਰਸਤੇ
ਨਵੀਂ ਦਿੱਲੀ: ਕਿਸਾਨਾਂ ਦਾ ਕਾਫ਼ਲਾ 26 ਜਨਵਰੀ ਨੂੰ ਹੋਣ ਵਾਲੇ ਟਰੈਕਟਰ ਮਾਰਚ ਵਿੱਚ ਸ਼ਾਮਲ ਹੋਣ ਲਈ ਲਗਾਤਾਰ ਅੱਗੇ ਵੱਧ ਰਹੇ ਹਨ। ਇਸ ਕਾਰਨ ਮੁਰਥਲ ਢਾਬੇ ਲੱਗੇ ਜਾਮ ਲੱਗਣ ਕਾਰਨ ਕਿਸਾਨਾਂ ਦਾ ਕਾਫ਼ਲਾ ਰੋਹਤਕ ਦੇ ਰਸਤੇ ਦਿੱਲੀ ਵੱਲ ਵੱਧ ਰਿਹਾ ਹੈ। ਇਸ ਮੌਕੇ ਏਟੀਵੀ ਭਾਰਤ ਦੀ ਟੀਮ ਪਾਣੀਪਤ-ਰੋਹਤਕ ਬਾਈਪਾਸ ਨੇੜੇ ਜਾਇਜ਼ਾ ਲਿਆ। ਪੁਲਿਸ ਵੱਲੋਂ ਹੈਲੀਕਾਪਟਰ ਗਸ਼ਤ ਅਤੇ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਕਿਸਾਨਾਂ ਦਾ ਕਾਫ਼ਲਾ ਅਤੇ ਵੱਡੀਆਂ ਗੱਡੀਆਂ ਰੋਹਤਕ ਤੋਂ ਦਿੱਲੀ ਵੱਲ ਵੱਧ ਰਹੀਆਂ ਹਨ।