ਸ਼ਾਂਤੀਪੂਰਨ ਮਹਾਪੰਚਾਇਤ 'ਚ ਆਉਣ ਕਿਸਾਨ:ਚਡੂਨੀ - ਗੁਰਨਾਮ ਸਿੰਘ ਚਡੂਨੀ
ਕਰਨਾਲ: ਕਿਸਾਨਾਂ ਵਲੋਂ ਕਰਨਾਲ 'ਚ ਮਹਾਪੰਚਾਇਤ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਸਰਕਾਰ ਵਲੋਂ ਸੁਰੱਖਿਆ ਦੇ ਇੰਤਜ਼ਾਮ ਵੀ ਕੀਤੇ ਗਏ ਹਨ। ਕਿਸਾਨ ਆਗੂ ਗੁਰਨਾਮ ਸਿੰਘ ਚਡੂਨੀ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸ਼ਾਂਤੀਪੂਰਨ ਢੰਗ ਨਾਲ ਮਹਾਪੰਚਾਇਤ ਵਾਲੀ ਥਾਂ 'ਤੇ ਆਉਣ। ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਕਿਸੇ ਨੂੰ ਵੀ ਮਹਾਪੰਚਾਇਤ 'ਚ ਆਉਣ ਤੋਂ ਨਹੀਂ ਰੋਕਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਮਹਾਪੰਚਾਇਤ 'ਚ ਹੀ ਸੰਯੁਕਤ ਕਿਸਾਨ ਮੋਰਚਾ ਦੇ ਮੈਂਬਰ ਆ ਰਹੇ ਹਨ ਅਤੇ ਇਥੇ ਹੀ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ।