ਸੰਸਦ ’ਚ ਵਿਰੋਧੀ ਧਿਰਾਂ ਬਣਨ ਸਾਡੀ ਆਵਾਜ਼: ਰਾਕੇਸ਼ ਟਿਕੈਤ - ਕਿਸਾਨ ਸੰਸਦ ਲਾਉਣ ਦਾ ਐਲਾਨ
ਨਵੀਂ ਦਿੱਲੀ: ਅੱਜ ਸੰਸਦ ਭਵਨ ਦੇ ਸਾਹਮਣੇ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਨਾਲ ਹੀ ਕਿਸਾਨਾਂ ਨੇ ਜੰਤਰ ਮੰਤਰ ਦੇ ਸਾਹਮਣੇ ਕਿਸਾਨ ਸੰਸਦ ਲਾਉਣ ਦਾ ਐਲਾਨ ਵੀ ਕੀਤਾ ਹੈ। ਕਿਸਾਨ ਆਗੂ ਰਾਕੇਸ਼ ਟਿਕੈਤ ਜੰਤਰ ਮੰਤਰ ਵਿਖੇ ਪਹੁੰਚ ਚੁੱਕੇ ਹਨ। ਇਸ ਦੌਰਾਨ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਕਿਸਾਨ ਆਪਣੀ ਸੰਸਦ ਆਪ ਚਲਾਉਣਗੇ। ਸੰਸਦ ’ਚ ਜੇਕਰ ਸੰਸਦ ਮੈਂਬਰਾਂ ਵੱਲੋਂ ਕਿਸਾਨਾਂ ਦੇ ਲਈ ਆਵਾਜ਼ ਨਹੀਂ ਚੁੱਕੀ ਗਈ ਤਾਂ ਕਿਸਾਨਾਂ ਵੱਲੋਂ ਉਨ੍ਹਾਂ ਦਾ ਵਿਰੋਧ ਕੀਤਾ ਜਾਵੇਗਾ।