ਰਾਜਸਥਾਨ ਦੇ ਸਿਆਸੀ ਸੰਕਟ 'ਤੇ ਮਾਹਿਰਾਂ ਨਾਲ ਗੱਲਬਾਤ
ਹੈਦਰਾਬਾਦ: ਰਾਜਸਥਾਨ ਦੀ ਰਾਜਨੀਤਿਕ ਸਥਿਤੀ ਹਰ ਵੇਲੇ ਬਦਲ ਰਹੀ ਹੈ। ਕਾਂਗਰਸ ਦੇ ਅੰਦਰ ਦੀ ਲੜਾਈ ਵਧਦੀ ਜਾ ਰਹੀ ਹੈ। ਅਜਿਹੀ ਸਥਿਤੀ ਵਿੱਚ ਸਵਾਲ ਫਾਇਦੇ ਤੇ ਨੁਕਸਾਨ ਦਾ ਹੈ, ਉਸ ਤੋਂ ਵਧੇਰੇ ਵੱਡਾ ਸਵਾਲ ਇਹ ਹੈ ਕਿ ਰਾਜਸਥਾਨ 'ਚ ਇਹ ਸਥਿਤੀ ਪੈਦਾ ਹੀ ਕਿਉਂ ਹੋਈ ਕਿ ਸਚਿਨ ਪਾਇਲਟ ਨੂੰ ਖੁਲ੍ਹੀ ਬਗਾਵਤ ਕਰਨੀ ਪਈ। ਕੀ ਕਾਂਗਰਸ ਨੇ ਸਚਿਨ ਪਾਇਲਟ ਨੂੰ ਇਸ ਮੁਕਾਮ 'ਤੇ ਪਹੁੰਚਾ ਦਿੱਤਾ ਕਿ ਉਸ ਨੂੰ ਆਪਣੀ ਹੀ ਪਾਰਟੀ ਵਿਰੁੱਧ ਵਿਦਰੋਹੀ ਰਵੱਈਆ ਅਪਣਾਉਣਾ ਪਿਆ। ਜਿਵੇਂ ਸਚਿਨ ਪਹਿਲਾਂ ਹੀ ਸੰਕੇਤ ਦੇ ਚੁੱਕੇ ਹਨ ਕਿ ਉਹ ਅਸ਼ੋਕ ਗਹਿਲੋਤ ਤੋਂ ਨਾਰਾਜ਼ ਹਨ ਪਰ ਉਹ ਪਾਰਟੀ ਨੂੰ ਤੋੜ ਕੇ ਭਾਜਪਾ ਵਿੱਚ ਸ਼ਾਮਲ ਨਹੀਂ ਹੋਣਾ ਚਾਹੁੰਦੇ। ਰਾਜਸਥਾਨ ਦੇ ਇਸ ਘਸਮਾਨ 'ਚ ਈਟੀਵੀ ਭਾਰਤ ਨੇ ਵਿਸ਼ੇਸ਼ ਵਿਚਾਰ ਵਟਾਂਦਰੇ ਕੀਤੇ ਹਨ। ਇਸ 'ਚ ਬੀਬੀਸੀ ਦੇ ਸਾਬਕਾ ਪੱਤਰਕਾਰ ਨਾਰਾਇਣ ਬਾਰੇਟ, ਸਿਆਸੀ ਵਿਸ਼ਲੇਸ਼ਕ ਪ੍ਰਕਾਸ਼ ਭੰਡਾਰੀ ਈਟੀਵੀ ਭਾਰਤ ਦੇ ਰਿਜਨਲ ਐਡੀਟਰ ਬ੍ਰਜ ਮੋਹਨ ਸਿੰਘ ਨੇ ਸ਼ਿਰਕਤ ਕੀਤੀ। ਇਸ ਵਿਚਾਰ ਵਟਾਂਦਰੇ ਦਾ ਸੰਚਾਲਨ ਈਟੀਵੀ ਭਾਰਤ ਰਾਜਸਥਾਨ ਦੇ ਬਿਊਰੋ ਚੀਫ ਅਸ਼ਵਨੀ ਪਾਰਿਕ ਨੇ ਕੀਤਾ।