ਉਧਮਪੁਰ 'ਚ ਧੂਮਧਾਮ ਨਾਲ ਮਨਾਇਆ ਗਿਆ ਬਕਰੀਦ ਦਾ ਤਿਉਹਾਰ - jammu news
ਦੇਸ਼ ਭਰ ਵਿੱਚ ਅੱਜ ਬਕਰੀਦ ਮਨਾਈ ਜਾ ਰਹੀ ਹੈ। ਧਾਰਾ 370 ਹਟਾਏ ਜਾਣ ਤੋਂ ਬਾਅਦ ਭਾਵੇਂ ਕੁਝ ਦਿਨਾਂ ਲਈ ਉੱਥੋਂ ਦੇ ਲੋਕਾਂ ਨੂੰ ਮੁਸ਼ਕਲ ਝੱਲਣੀ ਪਈ, ਪਰ ਹੁਣ ਹਾਲਾਤ ਠੀਕ ਹੁੰਦੇ ਨਜ਼ਰ ਆ ਰਹੇ ਹਨ। ਇਸ ਮੌਕੇ ਜੰਮੂ ਕਸ਼ਮੀਰ ਦੇ ਉਧਮਪੁਰ ਵਿੱਚ ਵੀ ਈਦ ਦੀ ਰੌਣਕਾਂ ਵੇਖਣ ਨੂੰ ਮਿਲਿਆ। ਜੰਮੂ ਕਸ਼ਮੀਰ ਵਿੱਚ ਬਕਰੀਦ ਦੇ ਮੌਕੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ। ਸ਼ਹਿਰ ਦੇ ਆਦਰਸ਼ ਨਗਰ ਈਦਗਾਹ ਵਿੱਚ ਇੱਕ ਵੱਡੀ ਸਭਾ ਆਯੋਜਿਤ ਕੀਤੀ ਗਈ। ਨਮਾਜ਼ ਅਦਾ ਕਰਨ ਮਗਰੋਂ ਲੋਕਾਂ ਨੇ ਇੱਕ ਦੂਜੇ ਨੂੰ ਵਧਾਈ ਦਿੱਤੀ ਅਤੇ ਮਿਠਾਈ ਵੰਡੀ ਅਤੇ ਆਪਸੀ ਭਾਈਚਾਰੇ ਦੀ ਦੁਆ ਮੰਗੀ। ਇਸ ਮੌਕੇ ਈਦਗਾਹ ਵਿੱਚ ਨਮਾਜ਼ ਅਦਾ ਕਰਨ ਆਏ ਲੋਕਾਂ ਨੇ ਈਟੀਵੀ ਭਾਰਤ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਈਦ ਮੌਕੇ ਜੰਮੂ ਵਿੱਚ 5 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੇ ਨਮਾਜ਼ ਅਦਾ ਕੀਤੀ।