ਵਿੱਤ ਮੰਤਰੀ ਦੇ ਐਲਾਨਾਂ 'ਤੇ ਖੇਤੀ ਅਰਥਸ਼ਾਸਤਰੀ ਦਵਿੰਦਰ ਸ਼ਰਮਾ ਨਾਲ ਖ਼ਾਸ ਗੱਲਬਾਤ - ਖੇਤੀ ਅਰਥਸ਼ਾਸਤਰੀ ਦਵਿੰਦਰ ਸ਼ਰਮਾ
ਹੈਦਰਾਬਾਦ: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਕੋਵਿਡ-19 ਅਰਥਿਕ ਪੈਕਜ ਦੇ ਦੂਜੇ ਪੜਾਅ ਵਿੱਚ ਕਿਸਾਨਾਂ, ਸ਼ਹਿਰੀ ਗਰੀਬਾਂ ਅਤੇ ਰੇਹੜੀ-ਫੜ੍ਹੀ ਵਾਲਿਆਂ ਲਈ ਕਈ ਵੱਡੇ ਐਲਾਨ ਕੀਤੇ ਹਨ। ਸਰਕਾਰ ਨੇ ਤਿੰਨ ਕਰੋੜ ਕਿਸਾਨਾਂ ਦੇ ਲਈ ਚਾਰ ਲੱਖ ਕਰੋੜ ਦੇ ਕਰਜ਼ੇ ਦਾ ਐਲਾਨ ਕੀਤਾ ਹੈ। ਇਸ ਦੇ ਇਲਾਵਾ ਪੀਐੱਮ ਕਿਸਾਨ ਯੋਜਨਾ ਅਤੇ ਹੋਰ ਯੋਜਨਾਵਾਂ ਦੇ ਰਾਹੀਂ ਕਿਸਾਨਾਂ ਨੂੰ ਲਾਭ ਦਿੱਤੇ ਜਾਣ ਦੀ ਗੱਲ ਕਹੀ ਗਈ ਹੈ। ਇਸੇ ਨਾਲ ਹੀ ਕਿਸਾਨਾਂ ਦੇ ਲਈ ਕ੍ਰੈਡਿਟ ਦੀ ਸੀਮਾ ਵਿੱਚ ਵੀ ਵਾਧਾ ਕੀਤਾ ਗਿਆ ਹੈ। ਛੋਟੇ ਕਿਸਾਨਾਂ ਅਤੇ ਮੱਧ ਵਰਗੀ ਕਿਸਾਨਾਂ ਦੇ ਲਈ ਵੱਖ ਤੋਂ 30 ਹਜ਼ਾਰ ਕਰੋੜ ਦੀ ਵਾਧੂ ਸਹੂਲਤ ਦਿੱਤੀ ਗਈ ਹੈ। ਰੇਹੜੀ ਅਤੇ ਫੜ੍ਹੀ ਵਾਲਿਆਂ ਲਈ ਅੱਜ ਖ਼ੁਸ਼ ਖ਼ਬਰੀ ਹੈ, ਤਕਰੀਬਨ 80 ਲੱਖ ਰੇਹੜੀ-ਫੜ੍ਹੀ ਵਾਲਿਆਂ ਨੂੰ 10-10 ਹਜ਼ਾਰ ਦੀ ਮਦਦ ਦਿੱਤੀ ਜਾਵੇਗੀ। ਸਭ ਤੋਂ ਵੱਡਾ ਐਲਾਨ ਇੱਕ ਦੇਸ਼ ਇੱਕ ਰਾਸ਼ਨ ਕਾਰਡ ਹੈ, ਜਿਸ ਦਾ ਲਾਭ ਸ਼ਹਿਰਾਂ ਵਿੱਚ ਰਹਿਣ ਵਾਲੇ ਮਜ਼ਦੂਰਾਂ ਨੂੰ ਮਿਲੇਗਾ। ਵਿੱਤ ਮੰਤਰੀ ਦੀ ਪ੍ਰੈੱਸ ਕਾਨਫਰੰਸ ਦੀਆਂ ਬਰੀਕੀਆਂ ਨੂੰ ਵਿਸਥਾਰ ਨਾਲ ਸਮਝਾ ਰਹੇ ਹਨ ਖੇਤੀ ਅਰਥਸ਼ਾਸਤਰੀ ਦਵਿੰਦਰ ਸ਼ਰਮਾ...