ਦਿੱਲੀ ਪੁਲਿਸ ਦੀ ਨਾਕਾਮੀ ਦਾ ਨਤੀਜਾ 'ਦਿੱਲੀ ਹਿੰਸਾ' : ਬਾਜਵਾ - ਪ੍ਰਤਾਪ ਸਿੰਘ ਬਾਜਵਾ
ਨਵੀਂ ਦਿੱਲੀ: ਲੋਕ ਸਭਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਦਿੱਲੀ ਹਿੰਸਾ 'ਤੇ ਦਿੱਤੇ ਭਾਸ਼ਣ ਬਾਰੇ ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਅਮਿਤ ਸ਼ਾਹ ਨੇ ਜੋ ਸਪੱਸ਼ਟੀਕਰਨ ਦਿੱਤਾ ਉਹ ਉਨ੍ਹਾਂ ਦੇ ਵਿਚਾਰ ਹਨ ਪਰ ਦੇਸ਼ ਦੇ ਲੋਕਾਂ ਦੇ ਵੀ ਕੁੱਝ ਵਿਚਾਰ ਹਨ। ਬਾਜਵਾ ਨੇ ਦਿੱਲੀ ਹਿੰਸਾ ਨੂੰ ਦਿੱਲੀ ਪੁਲਿਸ ਦੀ ਨਾਕਾਮੀ ਦਾ ਨਤੀਜਾ ਦੱਸਿਆ। ਇਸ ਤੋਂ ਇਲਾਵਾ ਅਮਿਤ ਸ਼ਾਹ ਵੱਲੋਂ ਕੀਤੀ ਦਿੱਲੀ ਪੁਲਿਸ ਦੀ ਤਾਰੀਫ਼ ਬਾਰੇ ਬਾਜਵਾ ਨੇ ਕਿਹਾ ਕਿ ਦਿੱਲੀ 'ਚ ਭਰਾ ਦੂਜੇ ਭਰਾ ਨਾਲ ਲੜ੍ਹ ਰਿਹਾ ਹੈ। ਇੱਕ ਹਿੰਦੂਸਤਾਨੀ ਦੂਜੇ ਹਿੰਦੂਸਤਾਨੀ ਨਾਲ ਲੜ ਰਿਹਾ ਹੈ। ਫਿਰ ਕਿਸ ਗੱਲ ਦੀ ਸ਼ਾਬਾਸ਼ੀ ਦਿੱਲੀ ਪੁਲਿਸ ਨੂੰ ਦਿੱਤੀ ਜਾ ਰਹੀ ਹੈ।
Last Updated : Mar 12, 2020, 2:08 PM IST