ਦਿੱਲੀ ਪੁਲਿਸ ਬੈਠੀ ਧਰਨੇ 'ਤੇ - ਦਿੱਲੀ ਪੁਲਿਸ
ਨਵੀਂ ਦਿੱਲੀ: ਨਾਗਲੋਈ ਰਸਤੇ 'ਤੇ ਟਰੈਕਟਰ ਮਾਰਚ ਕਰ ਰਹੇ ਕੁਝ ਨੌਜਵਾਨ ਕਿਸਾਨਾਂ ਨੇ ਬੈਰੀਕੇਡ ਤੋੜ ਦਿੱਤੇ, ਜਿਸ ਕਾਰਨ ਮਜਬੂਰਨ ਦਿੱਲੀ ਪੁਲਿਸ ਨੂੰ ਪਿੱਛੇ ਹਟਣਾ ਪਿਆ। ਕਿਸਾਨਾਂ ਨੇ ਟੈਂਟ ਸਮੇਤ ਸਾਰੇ ਬੈਰੀਕੇਡ ਤੋੜ ਦਿੱਤੇ। ਇਸ ਦੌਰਾਨ ਕਈ ਕਿਸਾਨਾਂ ਨੂੰ ਹਲਕੀਆਂ ਸੱਟਾਂ ਲੱਗੀਆਂ। ਕਿਸਾਨਾਂ ਨੂੰ ਰੋਕਣ ਲਈ ਬੇਵੱਸ ਦਿੱਲੀ ਪੁਲਿਸ ਨੇ ਮਜਬੂਰੀ ਵੱਸ ਧਰਨਾ ਸ਼ੁਰੂ ਕਰ ਦਿੱਤਾ। ਦਿੱਲੀ ਪੁਲਿਸ ਦੀ ਫੋਰਸ ਨੂੰ ਦੇਖਦਿਆਂ ਕਿਸਾਨ ਆਗੂਆਂ ਨੇ ਅਪੀਲ ਕੀਤੀ ਕਿ ਮਾਰਚ ਤੈਅ ਰਸਤੇ ਮੁਤਾਬਕ ਹੀ ਕੀਤਾ ਜਾਵੇ। ਪਰ ਨੌਜਵਾਨ ਕਿਸਾਨਾਂ ਨੇ ਕਿਸਾਨ ਆਗੂਆਂ ਨੂੰ ਨਜ਼ਰਅੰਦਾਜ਼ ਕਰਦਿਆਂ ਦਿੱਲੀ ਸ਼ਹਿਰ ਵੱਲ ਕੂਚ ਕਰ ਲਿਆ ਹੈ।