ਮੀਂਹ ਦੇ ਪਾਣੀ ਨਾਲ ਰਿਹਾਇਸ਼ੀ ਇਲਾਕਿਆਂ 'ਚ ਆਏ ਮਗਰਮੱਛ - Wildlife Rescue Team
ਗੁਜਰਾਤ ਦੇ ਵਡੋਦਰਾ ਵਿਖੇ ਵਿਸ਼ਵਾਮਿੱਤਰ ਨਦੀ 'ਚ ਪਾਣੀ ਵੱਧ ਜਾਣ ਕਾਰਨ ਸ਼ਹਿਰ ਵਿੱਚ ਦਾਖਲ ਹੋ ਗਿਆ ਹੈ। ਨਦੀ ਦੇ ਪਾਣੀ ਸਮੇਤ ਨਦੀ 'ਚ ਰਹਿਣ ਵਾਲੇ ਮਗਰਮੱਛ ਵੀ ਰਿਹਾਇਸ਼ੀ ਇਲਾਕਿਆਂ ਵਿੱਚ ਦਾਖਲ ਹੋ ਗਏ। ਇਸ ਨਾਲ ਆਮ ਲੋਕਾਂ ਵਿੱਚ ਦਹਿਸ਼ਤ ਅਤੇ ਡਰ ਫੈਲ ਗਿਆ। ਸ਼ਹਿਰ ਦੇ ਪੋਲੋ ਗਰਾਉਂਡ ਇਲਾਕੇ ਦੀ ਇੱਕ ਸੁਟਾਇਟੀ ਨੇੜੇ ਕਈ ਮਗਰਮੱਛ ਵੇਖੇ ਗਏ। ਭਾਰੀ ਮੀਂਹ ਤੋਂ ਬਾਅਦ ਸ਼ਹਿਰ ਵਿੱਚ 10 ਤੋਂ 12 ਫੀਟ ਤੱਕ ਪਾਣੀ ਭਰ ਗਿਆ ਹੈ। ਇਹ ਮਗਰਮੱਛ ਪਾਣੀ ਵਿੱਚ ਤੈਰਦੇ ਨਜ਼ਰ ਆਏ। ਮਗਰਮੱਛ ਵੇਖੇ ਜਾਣ ਤੋਂ ਬਾਅਦ ਸਥਾਨਕ ਲੋਕਾਂ ਨੇ ਇਸ ਦੀ ਸੂਚਨਾ ਵਾਈਲਡ ਲਾਈਫ਼ ਰੈਸਕਯੂ ਟੀਮ ਨੂੰ ਦਿੱਤੀ। ਵਾਈਲਡ ਲਾਈਫ਼ ਰੈਸਕਯੂ ਟੀਮ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਮਗਰਮੱਛਾਂ ਨੂੰ ਫੜ ਲਿਆ ਜਿਸ ਤੋਂ ਬਾਅਦ ਲੋਕਾਂ ਨੇ ਸੁੱਖ ਦਾ ਸਾਹ ਲਿਆ।