ਪੰਜਾਬ ਤੋਂ ਚੱਲੇ ਇਕੱਲੇ ਪਾਣੀਪਤ ਪੁੱਜਦੇ-ਪੁੱਜਦੇ ਹੋਏ ਚਾਰ - 26 ਜਨਵਰੀ ਦੀ ਟਰੈਕਟਰ ਪਰੇਡ
ਨਵੀਂ ਦਿੱਲੀ: 26 ਜਨਵਰੀ ਦੀ ਟਰੈਕਟਰ ਪਰੇਡ ਨੂੰ ਲੈ ਕੇ ਕਿਸਾਨਾਂ ਦਾ ਕਾਫ਼ਲਾ ਲਗਾਤਾਰ ਦਿੱਲੀ ਵੱਲ ਨੂੰ ਵੱਧ ਰਿਹਾ ਹੈ। ਇਸ ਸਬੰਧ ਵਿੱਚ ਪਾਣੀਪਤ-ਰੋਹਤਕ ਡਾਇਵਰਟ ਸੜਕ 'ਤੇ ਦਿੱਲੀ ਪੈਦਲ ਜਾ ਰਹੇ ਕੁੱਝ ਕਿਸਾਨਾਂ ਦੇ ਨਾਲ ਈਟੀਵੀ ਭਾਰਤ ਦੀ ਟੀਮ ਨੇ ਗੱਲਬਾਤ ਕੀਤੀ। ਇਸ ਮੌਕੇ ਮੋਗਾ ਦੇ ਰਹਿਣ ਵਾਲੇ ਗੁਰਸੇਵਕ ਸਿੰਘ ਨੇ ਦੱਸਿਆ ਕਿ ਸਵੇਰੇ 11:00 ਵਜੇ ਪੰਜਾਬ ਤੋਂ ਦਿੱਲੀ ਪੈਦਲ ਚੱਲ ਕੇ ਟਰੈਕਟਰ ਪਰੇਡ ਵਿੱਚ ਸ਼ਾਮਲ ਹੋਣ ਆਏ ਹਾਂ। ਉਨ੍ਹਾਂ ਦੱਸਿਆ ਕਿ ਰਸਤੇ ਵਿੱਚ ਗੱਡੀਆਂ ਤੋਂ ਲਿਫਟ ਲੈ-ਲੈ ਕੇ ਇੱਥੇ ਪਹੁੰਚੇ ਹਾਂ। ਉਨ੍ਹਾਂ ਕਿਹਾ ਕਿ ਰਸਤੇ ਵਿੱਚ ਜਾਮ ਹੋਣ ਕਰਕੇ ਅਸੀਂ ਪੈਦਲ ਤੁਰਨਾ ਸ਼ੁਰੂ ਕਰ ਦਿੱਤਾ।