ਕਾਂਗਰਸ ਸਰਕਾਰ ਨੇ ਪੰਜਾਬ ਦਾ ਕੀਤਾ ਬੇੜਾ ਗਰਕ: ਰਾਘਵ ਚੱਡਾ - New Delhi
ਨਵੀਂ ਦਿੱਲੀ: ਨਵਜੋਤ ਸਿੱਧੂ ਦੇ ਅਸਤੀਫ਼ੇ ਦੇ ਤੋਂ ਬਾਅਦ ਆਪ ਦੇ ਰਾਘਵ ਚੱਡਾ ਨੇ ਕਿਹਾ ਕਿ ਇੱਕ ਵਾਰ ਫਿਰ ਪੰਜਾਬ ਆਪਣੇ ਆਪ ਨੂੰ ਸ਼ਰਮਿੰਦਾ ਮਹਿਸੂਸ ਕਰ ਰਿਹਾ ਹੈ। ਕਾਂਗਰਸ ਨੇ ਪੰਜਾਬ ਦਾ ਬੇੜਾ ਗਰਕ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਇਨ੍ਹਾਂ ਨੇ ਪੰਜਾਬ ਦੀ ਸਰਕਾਰ ਨੂੰ ਪੰਜਾਬ ਦੇ ਪ੍ਰਸਾਸਨ ਨੂੰ ਇੱਕ ਗੰਦਾ ਮਜ਼ਾਕ ਬਣਾ ਕੇ ਰੱਖ ਦਿੱਤਾ ਹੈ। ਇਸ ਸੱਤਾ ਵਿੱਚ ਸਭ ਤੋਂ ਵੱਧ ਜੋ ਕਿਸੇ ਦਾ ਨੁਕਸਾਨ ਕਿਸੇ ਦਾ ਹੋਇਆ ਹੈ ਤਾਂ ਪੰਜਾਬ ਦੀ ਜਨਤਾ ਦਾ ਹੋਇਆ ਹੈ। ਰਾਘਵ ਚੱਡਾ ਨੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦੇ ਹੋਏ ਕਿਹਾ ਕਿ ਜੇਕਰ ਪੰਜਾਬ ਦੀ ਬੇੜ੍ਹੀ ਪਾਰ ਲਗਾਉਣੀ ਹੈ ਤਾਂ ਇੱਕਜੁੱਟ ਹੋ ਕੇ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋਣ। ਉਨ੍ਹਾਂ ਨੇ ਕਿਹਾ ਕਿ ਆਪ ਪਾਰਟੀ ਹੀ ਪੰਜਾਬ ਨੂੰ ਖ਼ੁਸਹਾਲ ਮਹੌਲ ਦੇ ਸਕਦੀ ਹੈ।