ਆ ਰਹੇ ਹਨ ਬਾਲਵੀਰ : ਉਮਰ ਦੀਆਂ ਤੋੜ ਕੇ ਹੱਦਾਂ, ਚੁਣੌਤੀਆਂ ਨਾਲ ਕੀਤੇ ਦੋ ਹੱਥ - ਬਾਲ ਦਿਵਸ
ਭੋਪਾਲ: ਬੱਚੇ ਦੇਸ਼ ਦਾ ਭਵਿੱਖ ਹੁੰਦੇ ਹਨ। ਕਿਹਾ ਜਾਂਦਾ ਹੈ ਕਿ ਇਮਾਰਤ ਅੱਗੇ ਜਾ ਕੇ ਕਿੰਨੀ ਬੁਲੰਦ ਹੋਵੇਗੀ ਇਸਦਾ ਪਤਾ ਨੀਂਹ ਤੋਂ ਚੱਲਦਾ ਹੈ। ਆਉਣ ਵਾਲੇ ਕੱਲ ਦੀ ਨੀਂਹ ਇਹ ਬੱਚੇ ਹਨ। ਅੱਜ ਦੇ ਬੱਚਿਆਂ 'ਤੇ ਦੇਸ਼ ਦੀ ਜ਼ਿੰਮੇਵਾਰੀ ਹੋਵੇਗੀ। ਸਾਡਾ ਦੇਸ਼ ਅਜਿਹੇ ਬਲਵੀਰਾਂ ਨਾਲ ਭਰਿਆ ਪਿਆ ਹੈ ਜੋ ਦੇਸ਼ ਦੇ ਉੱਜਵਲ ਭਵਿੱਖ ਦਾ ਭਰੋਸਾ ਦਿੰਦੇ ਹਨ। ETV ਭਾਰਤ ਤੁਹਾਨੂੰ ਅਜਿਹੇ ਬਾਲਵੀਰਾਂ ਨਾਲ ਜਾਣੂ ਕਰਵਾਏਗਾ। ਇਨ੍ਹਾਂ ਬੱਚਿਆਂ ਨੇ ਕਲਾ, ਸੱਭਿਆਚਾਰ, ਮਨੋਰੰਜਨ, ਗੀਤ, ਸੰਗੀਤ, ਖੇਡਾਂ ਅਤੇ ਸਮਾਜ ਸੇਵਾ ਵਰਗੇ ਕਈ ਖੇਤਰਾਂ ਵਿੱਚ ਆਪਣੇ ਹੁਨਰ ਨਾਲ ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ। ਇਹ ਬਾਲਵੀਰ ਆਪਣੇ ਸਾਥੀਆਂ ਅਤੇ ਸਮਾਜ ਲਈ ਪ੍ਰੇਰਨਾ ਸਰੋਤ ਹਨ। ਈਟੀਵੀ ਭਾਰਤ ਤੁਹਾਨੂੰ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਰਹਿੰਦੇ ਬਾਲਵੀਰਾਂ ਨਾਲ ਜਾਣੂ ਕਰਵਾਏਗਾ, ਜਿਨ੍ਹਾਂ ਨੇ ਇੱਕ ਦੂਜੇ ਨੂੰ ਚੁਣੌਤੀ ਦਿੰਦੇ ਹੋਏ ਉਮਰ ਦੀ ਸੀਮਾ ਤੋਂ ਪਾਰ ਜਾ ਕੇ ਇੱਕ ਮਿਸਾਲ ਕਾਇਮ ਕੀਤੀ ਹੈ।
Last Updated : Nov 16, 2021, 7:50 PM IST