ਤਿੱਬਤੀ ਪ੍ਰਧਾਨ ਮੰਤਰੀ ਨੇ ਕਿਹਾ, 'ਤਿੱਬਤ ਦੇ ਮੁੱਦੇ ਨੂੰ ਹੱਲ ਕਰਨ ਨਾਲ ਹੀ ਬਣੇਗੀ ਗੱਲ' - sovereignty of India
ਧਰਮਸ਼ਾਲਾ/ਹੈਦਰਾਬਾਦ: ਪੂਰਬੀ ਲੱਦਾਖ ਵਿੱਚ ਭਾਰਤ ਅਤੇ ਚੀਨ ਵਿਚਾਲੇ ਤਣਾਅ ਲਗਾਤਾਰ ਵੱਧ ਰਿਹਾ ਹੈ। ਇਸ 'ਤੇ ਤਿੱਬਤ ਦੇ ਪ੍ਰਧਾਨ ਮੰਤਰੀ ਲੋਬਸਾਂਗ ਸੰਗੇ ਦਾ ਕਹਿਣਾ ਹੈ ਕਿ ਚੀਨ ਨੂੰ ਭਾਰਤ ਦੀ ਖੇਤਰੀ ਪ੍ਰਭੂਸੱਤਾ ਦਾ ਸਨਮਾਨ ਕਰਨਾ ਚਾਹੀਦਾ ਹੈ ਅਤੇ ਸੰਕਟ ਦੇ ਇਸ ਸਮੇਂ ਵਿੱਚ ਪੂਰੀ ਦੁਨੀਆ ਨੂੰ ਭਾਰਤ ਦੇ ਨਾਲ ਖੜੇ ਹੋਣਾ ਚਾਹੀਦਾ ਹੈ। ਈਟੀਵੀ ਭਾਰਤ ਨਾਲ ਇੱਕ ਖ਼ਾਸ ਗੱਲਬਾਤ ਦੌਰਾਨ ਤਿੱਬਤੀ ਪ੍ਰਧਾਨ ਮੰਤਰੀ ਅਤੇ ਨਿਵਾਰਸਿਤ ਸਰਕਾਰ ਦੇ ਰਾਸ਼ਟਰਪਤੀ ਨੇ ਕਿਹਾ ਕਿ ਤਿੱਬਤ ਮੁੱਖ ਮੁੱਦਾ ਹੈ, ਜਿਸ ਨੂੰ ਭਾਰਤ ਦੀ ਹਿਮਾਲਿਆਈ ਸਰਹੱਦਾਂ ‘ਤੇ ਸ਼ਾਂਤੀ ਬਣਾਈ ਰੱਖਣ ਲਈ ਹੱਲ ਕਰਨ ਦੀ ਲੋੜ ਹੈ। ਤਿੱਬਤੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਚੀਨ ਦੇਸ਼ ਦੇ ਅੰਦਰੂਨੀ ਮੁੱਦਿਆਂ ਤੋਂ ਧਿਆਨ ਹਟਾਉਣ ਲਈ ਇਹ ਸਭ ਕਰ ਰਿਹਾ ਹੈ। ਚੀਨ 'ਤੇ ਅੰਦਰੂਨੀ ਦਬਾਅ ਹੈ, ਕਿਉਂਕਿ ਪਾਰਟੀ ਦੇ ਗੁੱਟਾਂ ਵਿੱਚ ਕੁਝ ਮਤਭੇਦ ਹਨ। ਦੇਸ਼ ਵਿੱਚ ਬੇਰੁਜ਼ਗਾਰੀ ਵਧੀ ਹੈ, ਅਰਥ ਵਿਵਸਥਾ ਵੀ ਕਾਫ਼ੀ ਪ੍ਰਭਾਵਿਤ ਹੋਈ ਹੈ। ਬਾਹਰੋਂ ਕੋਵਿਡ -19 ਨੂੰ ਲੈ ਕੇ ਦੇਸ਼ਾਂ ਨੇ ਉਨ੍ਹਾਂ 'ਤੇ ਦਬਾਅ ਬਣਾਇਆ ਹੈ। ਇਸ ਲਈ ਉਹ ਸਰਹੱਦ 'ਤੇ ਵਿਵਾਦ ਪੈਦਾ ਕਰ ਰਿਹਾ ਹੈ।