'ਸੀਬੀਐਸਈ ਆਨਲਾਈਨ ਪੇਪਰਾਂ ਲਈ ਨਹੀਂ ਹੈ ਤਿਆਰ' - ਸਾਬਕਾ ਚੇਅਰਮੈਨ ਸੀਬੀਐੱਸਈ
ਸੀਬੀਐੱਸਈ ਦੇ ਸਾਬਕਾ ਚੇਅਰਮੈਨ ਅਸ਼ੋਕ ਗਾਂਗੁਲੀ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸੀਬੀਐੱਸਈ ਨੂੰ ਆਨਲਾਈਨ ਪੇਪਰ ਲੈਣ ਦੇ ਲਈ ਘੱਟੋ-ਘੱਟ 3 ਤੋਂ 4 ਸਾਲ ਹਰ ਲੱਗਣਗੇ, ਕਿਉਂਕਿ ਫ਼ਿਲਹਾਲ ਬਹੁਤ ਸਾਰੀਆਂ ਖ਼ਾਮੀਆਂ ਹਨ। ਗਾਂਗੁਲੀ ਨੇ ਕਿਹਾ ਕਿ ਇਸ ਸੰਕਟ ਦੇ ਨਾਲ ਨਜਿੱਠਣ ਦੇ ਲਈ ਇੱਕ ਵਿਆਪਕ ਮੁਲਾਂਕਣ ਦੀ ਇੱਕ ਸਰਬਪੱਖੀ ਪ੍ਰਣਾਲੀ ਸ਼ੁਰੂ ਕਰਨ ਦੀ ਲੋੜ ਹੈ।