ਦੇਖੋ ਵਿਡੀਓ : ਇੱਕ ਕਾਰ ਚਾਲਕ ਨੇ 2 ਸਾਲਾ ਕੁੜੀ ਨੂੰ ਕੁਚਲਿਆ - ਸੰਸਕਾਰ ਰੈਜ਼ੀਡੈਂਸੀ ਹੋਸਟਲ
ਕੋਟਾ : ਜਵਾਹਰ ਨਗਰ ਥਾਣਾ ਖੇਤਰ ਵਿੱਚ ਇੱਕ ਕਾਰ ਨੇ ਇੱਕ 2 ਸਾਲ ਦੀ ਲੜਕੀ ਨੂੰ ਕੁਚਲ ਦਿੱਤਾ। ਜਿਸ ਕਾਰਨ ਉਸਦੀ ਮੌਤ ਹੋ ਗਈ ਹੈ। ਇਹ ਸਾਰੀ ਘਟਨਾ ਸੀ.ਸੀ.ਟੀ.ਵੀ ਵਿੱਚ ਕੈਦ ਹੋ ਗਈ ਹੈ। ਜਿਸ ਵਿੱਚ ਇਹ ਸਾਫ ਦਿਖਾਈ ਦੇ ਰਿਹਾ ਹੈ ਕਿ ਕਾਰ ਚਾਲਕ ਲਾਪਰਵਾਹੀ ਨਾਲ ਪਾਰਕਿੰਗ ਦੌਰਾਨ ਕਾਰ ਨੂੰ ਬੱਚੇ ਦੇ ਉੱਪਰ ਚੜਾ ਦਿੱਤਾ। ਜਿਸ ਕਾਰਨ ਬੱਚੇ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਮਾਮਲੇ ਵਿੱਚ ਜਵਾਹਰ ਨਗਰ ਥਾਣੇ ਵਿੱਚ ਕਾਰ ਚਾਲਕ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਹਾਲਾਂਕਿ, ਇਸ ਵਿੱਚ ਪੀੜਤ ਨੇ ਸਿਰਫ ਕਾਰ ਦੇ ਨੰਬਰ ਦਿੱਤੇ ਹਨ। ਜਵਾਹਰ ਨਗਰ ਥਾਣੇ ਦੇ ਅਧਿਕਾਰੀ ਰਾਮਕਿਸ਼ਨ ਨੇ ਦੱਸਿਆ ਕਿ ਜਵਾਹਰ ਨਗਰ ਵਿੱਚ ਸੰਸਕਾਰ ਰੈਜ਼ੀਡੈਂਸੀ ਹੋਸਟਲ ਹੈ। ਜਿੱਥੇ ਅਮ੍ਰਿਤ ਲਾਲ ਮੀਨਾ ਕੰਮ ਕਰਦੇ ਹਨ ਤੇ ਉਸਦੀ 2 ਸਾਲ ਦੀ ਬੇਟੀ ਅਰੋਹੀ ਵੀ ਉਸਦੇ ਨਾਲ ਰਹਿੰਦੀ ਸੀ।