ਕੈਨੇਡਾ ਚੋਣਾਂ 2019: ਇਮੀਗ੍ਰੇਸ਼ਨ ਦਾ ਢਾਂਚਾ ਕੁੱਝ ਗੁੰਝਲਦਾਰ ਤੇ ਧੁੰਦਲਾ ਹੈ: ਜਗਮੀਤ ਸਿੰਘ
ਸਰੀ: ਕੈਨੇਡਾ ਵਿੱਚ 21 ਅਕਤੂਬਰ ਨੂੰ ਸੰਸਦੀ ਚੋਣਾਂ ਹੋਣ ਜਾ ਰਹੀਆਂ ਹਨ ਜਿਸ ਨੂੰ ਲੈ ਕੇ ਸਾਰੀਆਂ ਪਾਰਟੀਆਂ ਦੇ ਉਮੀਦਵਾਰ ਪੱਬਾਂ ਭਾਰ ਹਨ। ਈਟੀਵੀ ਭਾਰਤ ਨੇ ਕੈਨੇਡਾ ਵਿੱਚ ਐਨਡੀਪੀ ਦੇ ਉਮੀਦਵਾਰ ਜਗਮੀਤ ਸਿੰਘ ਨਾਲ ਗੱਲਬਾਤ ਕੀਤੀ। ਇਸ ਦੌਰਾਨ ਜਗਮੀਤ ਸਿੰਘ ਨੇ ਕਿਹਾ ਕਿ ਹਰ ਦੇਸ਼ ਨਾਲ ਇੱਕ ਵਧੀਆ ਰਿਸ਼ਤਾ ਹੋਣਾ ਚਾਹੀਦਾ ਹੈ ਅਤੇ ਉਹ ਹਰ ਰਿਸ਼ਤੇ ਨੂੰ ਇੱਕ ਵਧੀਆ ਤਰੀਕੇ ਨਾਲ ਲੈ ਕੇ ਚੱਲਣਗੇ। ਇਮੀਗ੍ਰੇਸ਼ਨ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਮੀਗ੍ਰੇਸ਼ਨ ਦਾ ਢਾਂਚਾ ਕੁੱਝ ਗੁੰਝਲਦਾਰ ਤੇ ਧੁੰਦਲਾ ਹੈ, ਜਿਸ ਨੂੰ ਸਾਫ਼ ਕੀਤਾ ਜਾਵੇਗਾ। ਜਗਮੀਤ ਸਿੰਘ ਨੇ ਕਿਹਾ ਕਿ ਉਹ ਇਸ ਢਾਂਚੇ ਵਿੱਚ ਬਦਲਾਅ ਲੈ ਕੇ ਆਉਣਗੇ ਅਤੇ ਵੀਜ਼ਾ ਸਿਸਟਮ ਨੂੰ ਵਧੀਆ ਬਣਾਉਣਗੇ।