ਕੈਨੇਡਾ ਚੋਣਾਂ 2019: ਇਮੀਗ੍ਰੇਸ਼ਨ ਵਿੱਚ ਹੋ ਰਹੇ ਘੋਟਾਲਿਆਂ ਦਾ ਪਰਦਾਫਾਸ਼ ਕਰਾਂਗਾ: ਹਰਜੀਤ ਸਿੰਘ ਗਿੱਲ
ਕੈਨੇਡਾ: ਸਰੀ ਵਿੱਚ 21 ਅਕਤੂਬਰ ਨੂੰ ਸੰਸਦੀ ਚੋਣਾਂ ਹੋਣ ਜਾ ਰਹੀਆਂ ਹਨ ਜਿਸ ਨੂੰ ਵੇਖਦਿਆਂ ਸਾਰੀਆਂ ਪਾਰਟੀਆਂ ਪੱਬਾਂ ਭਾਰ ਹਨ। ਇਸ ਦੌਰਾਨ ਈਟੀਵੀ ਭਾਰਤ ਨੇ ਸਰੀ ਨਿਉਟਨ ਤੋਂ ਐਨਡੀਪੀ ਪਾਰਟੀ ਉਮੀਦਵਾਰ ਹਰਜੀਤ ਸਿੰਘ ਗਿੱਲ ਨਾਲ ਗੱਲਬਾਤ ਕੀਤੀ। ਹਰਜੀਤ ਸਿੰਘ ਦੇ ਦੱਸਿਆ ਕਿ ਚੋਣਾਂ ਲਈ ਡੋਰ ਟੂ ਡੋਰ ਮੁਹਿੰਮ ਕਰਦਿਆਂ ਲੋਕ ਕੰਫਰਟ ਜ਼ੋਨ ਵਿੱਚ ਆ ਗਏ ਹਨ ਅਤੇ ਆਪਣੀਆਂ ਪੇਰਸ਼ਾਨੀਆਂ ਦੱਸ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਮਿਊਨਿਟੀ ਦੇ ਹਰ ਮਸਲੇ ਉੱਤੇ ਪਹਿਰਾ ਦਿੱਤਾ ਹੈ ਭਾਵੇਂ ਉਹ ਕਿਸੇ ਵੀ ਤਰ੍ਹਾਂ ਦਾ ਸਮਲਾ ਹੋਵੇ। ਉਨ੍ਹਾਂ ਕਿਹਾ ਕਿ ਇਮੀਗ੍ਰੇਸ਼ਨ ਸਪੱਸ਼ਟ ਹੋਣੀ ਚਾਹੀਦੀ ਹੈ ਕਿਉਂਕਿ 50-50 ਹਜ਼ਾਰ ਦਾ ਵਰਕ ਪਰਮਿਟ ਵਿਕ ਰਿਹਾ ਹੈ। ਇਮੀਗ੍ਰੇਸ਼ਨ ਵਿੱਚ ਜੋ ਘੋਟਾਲੇ ਹੋ ਰਹੇ ਹਨ ਉਨ੍ਹਾਂ ਦਾ ਪਰਦਾਫਾਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਾਰਬਨ ਟੈਕਸ, ਵਾਤਾਵਰਣ ਦੀ ਸਿਹਤ ਸੰਭਾਲ ਲਈ ਜ਼ਰੂਰੀ ਹੈ। ਕਲਾਈਮੈਟ ਚੇਂਜ ਨੂੰ ਵੇਖਦਿਆਂ 2022 ਵਿੱਚ single use of plastic ਕੈਨੇਡਾ 'ਚੋਂ ਲੁਪਤ ਕਰ ਦਿੱਤਾ ਜਾਵੇਗਾ।
Last Updated : Oct 15, 2019, 5:10 PM IST