ਹਰਿਆਣਾ ਚੋਣਾਂ: ਮੁੜ ਸੱਤਾ ਵਿੱਚ ਆਵੇਗੀ ਭਾਜਪਾ, ਮਨੋਹਰ ਲਾਲ ਖੱਟਰ ਦਾ ਦਾਅਵਾ - ਮਨੋਹਰ ਲਾਲ ਖੱਟਰ ਇੰਟਰਵਿਉ
ਹਰਿਆਣਾ ਵਿੱਚ ਹੋਣ ਜਾ ਰਹੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਈਟੀਵੀ ਭਾਰਤ ਦੇ ਨਾਲ ਖਾਸ ਗੱਲਬਾਤ ਕੀਤੀ। ਇਸ ਦੌਰਾਨ ਖੱਟਰ ਨੇ ਕਿਹਾ ਕਿ ਭਾਜਪਾ ਸਰਕਾਰ ਇਸ ਵਾਰ ਵੀ ਵੱਡੇ ਬਹੁਮਤ ਦੇ ਨਾਲ ਚੋਣਾਂ 'ਚ ਜਿੱਤ ਹਾਸਲ ਕਰੇਗੀ। ਕਾਂਗਰਸ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਖੱਟਰ ਨੇ ਕਿਹਾ ਕਿ ਕਾਂਗਰਸ ਦੇ ਸਾਰੇ ਵਾਅਦੇ ਖੋਖਲੇ ਹਨ। ਲੋਕਾਂ ਦਾ ਵਿਸ਼ਵਾਸ ਭਾਜਪਾ ਸਰਕਾਰ 'ਤੇ ਹੈ, ਤੇ ਲੋਕ ਹੁਣ ਕਾਂਗਰਸ ਦੇ ਖੋਖਲੇ ਦਾਅਵਿਆਂ ਵਿੱਚ ਆਉਣ ਵਾਲੇ ਨਹੀਂ ਹਨ।