ਮਜੀਠੀਆ ਨੇ CM ਚੰਨੀ ਵਲੋਂ ਨਾਜਾਇਜ਼ ਰੇਤ ਮਾਫੀਆ ਚਲਾਏ ਜਾਣ ਦਾ ਕੀਤਾ ਦਾਅਵਾ, ਵੇਖੋ ਸਟਿੰਗ ਵੀਡੀਓ - ਨਾਜਾਇਜ਼ ਰੇਤ ਮਾਫੀਆਂ
ਚੰਡੀਗੜ੍ਹ: ਅਕਾਲੀ ਦਲ ਨੇਤਾ ਬਿਕਰਮ ਮਜੀਠੀਆ ਨੇ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਕਰਦਿਆਂ ਮੁੱਖ ਮੰਤਰੀ ਚਰਨਜੀਤ ਚੰਨੀ ਉੱਤੇ ਦੋਸ਼ ਲਾਉਂਦਿਆਂ ਨਾਜਾਇਜ਼ ਰੇਤ ਮਾਫੀਏ ਅਤੇ ਭ੍ਰਿਸ਼ਟਾਚਾਰ ਨੂੰ ਲੈ ਕੇ ਹੋ ਰਹੇ ਘੁਟਾਲਿਆਂ ਦੇ ਵੱਡੇ ਖੁਲਾਸੇ ਕੀਤੇ ਹਨ। ਇਸ ਮੌਕੇ ਉਨ੍ਹਾਂ ਨੇ ਇਕ ਸਟਿੰਗ ਵੀਡੀਓ ਵੀ ਸ਼ੇਅਰ ਕੀਤਾ ਹੈ, ਜੋ ਕਿ ਸੀਐਮ ਚੰਨੀ ਉੱਤੇ ਵੱਡੇ ਸਵਾਲ ਖੜ੍ਹੇ ਕਰ ਰਿਹਾ ਹੈ। ਮਜੀਠੀਆਂ ਨੇ CM ਚੰਨੀ ਦੇ ਹਲਕੇ ਦੇ ਸਰਪੰਚ ਦਾ ਸਟਿੰਗ ਜਾਰੀ ਕੀਤਾ ਹੈ। ਸਟਿੰਗ 'ਚ ਸਰਪੰਚ ਇਕਬਾਲ ਸਿੰਘ 'ਤੇ ਮਾਈਨਿੰਗ ਕਰਵਾਉਣ ਦਾ ਦੋਸ਼ ਹੈ। ਅਕਾਲੀ ਨੇ ਦੋਸ਼ ਲਾਇਆ ਕਿ ਕਾਂਗਰਸ ਨੂੰ ਨਾਜਾਇਜ਼ ਮਾਈਨਿੰਗ ਤੋਂ 1.50 ਰੁਪਏ ਪ੍ਰਤੀ ਫੁੱਟ ਮਿਲਦਾ ਹੈ।
Last Updated : Jan 22, 2022, 9:20 PM IST