ਬੀਬੀ ਰਾਮ ਪਿਆਰੀ ਨੇ ਤਿਆਗੀ ਦੇਹ, ਸੰਗਤਾਂ ਨੇ ਦਿੱਤੀ ਜਲ ਸਮਾਧੀ - SHAV YATRA
ਜ਼ੀਰਾ: ਬੀਬੀ ਰਾਮ ਪਿਆਰੀ ਬਾਲ ਬ੍ਰਹਮਚਾਰੀ ਜੋ ਬਚਪਨ ਤੋਂ ਹੀ ਨੇਤਰਹੀਣ ਸੀ, ਜਿੰਨਾ ਆਪਣੀ ਦੇਹ ਨੂੰ ਤਿਆਗ ਕੇ ਆਪਣੇ ਗੁਰੂ ਚਰਨਾਂ ਵਿਚ ਲੀਨ ਹੋ ਗਏ, ਜਿਨ੍ਹਾਂ ਦੀ ਉਮਰ 89 ਸਾਲ ਸੀ। ਜਿਨ੍ਹਾਂ ਵੱਲੋਂ ਬੀਬੀਆਂ ਦੇ ਗੁਰਦੁਆਰੇ ਬੈਠ ਕੇ 30 ਸਾਲ ਤਪ ਕੀਤਾ ਤੇ ਆਪਣੇ ਜੀਵਨ ਨੂੰ ਬਿਲਕੁਲ ਸਾਦੇ ਢੰਗ ਨਾਲ ਬਤੀਤ ਕੀਤਾ, ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਜ਼ੀਰਾ ਵਿਖੇ ਮੰਦਰ ਬਣਾਇਆ ਤੇ ਸੰਗਤਾਂ ਇਨ੍ਹਾਂ ਦੇ ਤੇਜ਼ ਨੂੰ ਵੇਖਦੇ ਹੋਏ ਨਾਲ ਜੁੜਨ ਲੱਗ ਪਈਆਂ। ਪ੍ਰੇਮ ਭਗਤੀ ਵਿਚ ਲੀਨ ਭਗਤਾਂ ਵੱਲੋਂ ਬੀਬੀ ਰਾਮ ਪਿਆਰੀ ਦੇ ਸ਼ਵ ਦੀ ਅੰਤਮ ਯਾਤਰਾ ਜ਼ੀਰਾ ਸ਼ਹਿਰ ਵਿੱਚ ਕੱਢੀ ਗਈ ਤੇ ਉਨ੍ਹਾਂ ਨੂੰ ਹਰੀਕੇ ਦਰਿਆ ਵਿੱਚ ਜਲ ਸਮਾਧੀ ਦਿੱਤੀ ਗਈ।