ਦਿੱਲੀ ਯੂਨੀਵਰਸਿਟੀ 'ਚ ਵੀ ਭਗਤ ਸਿੰਘ ਦੇ ਮੁਬਾਰਕ ਚਰਨ ਪਏ - Shaheed Bhagat Singh
ਨਵੀਂ ਦਿੱਲੀ: ਦਿੱਲੀ ਯੂਨੀਵਰਸਿਟੀ ਜਿਸ ਵਿੱਚ ਭਾਰਤ ਦਾ ਹਰ ਵਿਦਿਆਰਥੀ ਪੜ੍ਹਾਈ ਦਾ ਸੁਪਨਾ ਵੇਖਦਾ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਡੀਯੂ ਦਾ ਵਾਈਸਰੀਗਲ ਲਾਜ (ਭਾਵ ਮੌਜੂਦਾ ਸਮੇਂ ਵਿੱਚ ਉਪ ਕੁਲਪਤੀ ਦਾ ਦਫ਼ਤਰ) ਵੀ ਸ਼ਹੀਦ ਯਾਦਗਾਰ ਹੈ। ਜਿੱਥੇ ਅੱਜ ਵੀ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ 'ਤੇ ਅੰਗਰੇਜ਼ਾਂ ਦੀਆਂ ਜ਼ੁਲਮ ਦੀਆਂ ਨਿਸ਼ਾਨੀਆਂ ਮੌਜੂਦ ਹਨ। ਈਟੀਵੀ ਭਾਰਤ ਤੁਹਾਨੂੰ ਡੀਯੂ ਦੀ ਉਸ ਜਗ੍ਹਾ ਤੋਂ ਜਾਣੂ ਕਰਵਾਏਗਾ ਜਿਥੇ ਭਗਤ ਸਿੰਘ ਨੂੰ ਕੈਦ ਕੀਤਾ ਗਿਆ ਸੀ।