ਅਰਵਿੰਦ ਕੇਜਰੀਵਾਲ ਨੇ ਪੰਜਾਬੀ 'ਚ ਵੀਡੀਓ ਜਾਰੀ ਕਰ ਮੁੜ ਘੇਰੀ ਚੰਨੀ ਸਰਕਾਰ - Arvind Kejriwal video in Punjabi
ਨਵੀਂ ਦਿੱਲੀ: ਅੱਜ ਐਤਵਾਰ ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਦੇ ਸੁਪਰੀਪੋ ਅਰਵਿੰਦ ਕੇਜਰੀਵਾਲ ਨੇ ਇੱਕ ਵੀਡੀਓ ਜਾਰੀ ਕੀਤਾ। ਉਹਨਾਂ ਵੀਡੀਓ ਵਿੱਚ ਚੰਨੀ ਸਰਕਾਰ ਅਤੇ ਪੰਜਾਬ ਦੇ ਸਕੂਲਾਂ(Kejriwal targets Punjab's education policy) ਨੂੰ ਲੈ ਕੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਪੰਜਾਬ ਵਿੱਚ ਸਿੱਖਿਆ ਦਾ ਬਹੁਤ ਬੁਰਾ ਹਾਲ ਹੈ। ਉਹਨਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਬਿਲਕੁਲ ਵੀ ਪੜ੍ਹਾਈ ਨਹੀਂ ਹੁੰਦੀ। ਉਹਨਾਂ ਕਿਹਾ ਕਿ ਪੰਜਾਬ ਦੇ ਅਧਿਆਪਕ ਬਹੁਤ ਚੰਗੇ ਹਨ, ਪਰ ਉਹ ਬਹੁਤ ਦੁਖੀ ਹਨ। ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ 24 ਲੱਖ ਬੱਚੇ ਦਲਿਤ ਭਾਈਚਾਰੇ ਦੇ ਪੜ੍ਹਦੇ ਹਨ। ਅੱਗੇ ਉਹਨਾਂ ਬੋਲਦੇ ਕਿਹਾ ਕਿ ਪਹਿਲਾਂ ਦਿੱਲੀ ਦੇ ਸਕੂਲਾਂ ਦਾ ਵੀ ਮਾੜਾ ਹਾਲ ਸੀ, ਪਰ ਹੁਣ ਬਹੁਤ ਸਾਰੇ ਬੱਚੇ ਉਥੋਂ ਹੱਟ ਕੇ ਸਰਕਾਰੀ ਸਕੂਲ ਵਿੱਚ ਦਾਖਿਲ ਹੋ ਗਏ ਹਨ। ਕੇਜਰੀਵਾਲ ਨੇ ਕਾਂਗਰਸ ਸਰਕਾਰ 'ਤੇ ਨਿਸ਼ਾਨਾ ਸਾਧਿਆ(Kejriwal targets Congress) ਤੇ ਕਿਹਾ ਕਿ ਚੰਨੀ ਸਾਹਿਬ ਕਹਿੰਦੇ ਹਨ ਕਿ ਪੰਜਾਬ ਦੇ ਸਕੂਲ ਸਾਰੇ ਦੇਸ਼ ਤੋਂ ਵਧੀਆ ਸਕੂਲ ਨੇ। ਉਨਾਂ ਕਿਹਾ ਕਿ 75 ਸਾਲ ਤੱਕ ਇਹਨਾਂ ਸਿਆਸੀ ਪਾਰਟੀਆਂ ਨੇ ਸਕੂਲਾਂ ਦੀ ਤਰੱਕੀ ਨਹੀਂ ਕੀਤੀ ਤਾਂ ਕਿ ਦਲਿਤ ਭਾਈਚਾਰੇ ਦੇ ਬੱਚੇ ਪੜ੍ਹ ਨਾ ਸਕਣ, ਅੱਗੇ ਨਾ ਆ ਸਕਣ। ਉਹਨਾਂ ਕਿਹਾ ਕਿ ਮੈਨੂੰ ਪੰਜਾਬ ਦੇ ਸਕੂਲਾਂ ਵਿੱਚ ਪੜ੍ਹਦੇ 24 ਲੱਖ ਬੱਚਿਆ ਦੇ ਭਵਿੱਖ ਦੀ ਚਿੰਤਾ ਹੈ। ਅਸੀਂ ਉਹਨਾਂ ਦਾ ਭਵਿੱਖ ਹੋਰ ਖਰਾਬ ਨਹੀਂ ਹੋਣ ਦੇਵਾਂਗੇ।
Last Updated : Dec 12, 2021, 4:34 PM IST