ਕੁਝ ਇਸ ਤਰ੍ਹਾਂ ਦਾ ਸੀ ਜੇਟਲੀ ਦਾ ਸਿਆਸੀ ਸਫ਼ਰ - Arun Jaitley Political Journey
ਅਰੁਣ ਜੇਟਲੀ ਦਾ ਜਨਮ 28 ਦਸੰਬਰ 1952 'ਚ ਹੋਇਆ।ਉਨ੍ਹਾਂ ਨੇ ਸ੍ਰੀ ਰਾਮ ਕਾਲਜ ਕਾਮਰਸ ਦਿੱਲੀ ਤੋਂ ਡਿਗਰੀ ਕੀਤੀ।ਰਾਜਨੀਤੀ 'ਚ ਦਿਲਚਸਪੀ ਉਨ੍ਹਾਂ ਦੀ ਕਾਲੇਜ ਦੇ ਦਿਨਾਂ ਤੋਂ ਹੀ ਸੀ, ਇਸ ਲਈ ਉਹ ਏਬੀਵੀਪੀ ਦੇ ਨਾਲ ਜੁੜੇ। 1974 'ਚ ਉਹ ਦਿੱਲੀ ਯੂਨੀਵਰਸਿਟੀ 'ਚ ਵਿਦਿਆਰਥੀ ਕੌਂਸਲ ਦੇ ਪ੍ਰਧਾਨ ਵੀ ਰਹੇ।(1975-77) ਐਮਰਜੇਂਸੀ ਵੇਲੇ ਇੰਦਰਾ ਗਾਂਧੀ ਦੇ ਕਾਰਜਕਾਲ ਦੌਰਾਨ ਉਹ 19 ਮਹੀਨੇ ਜੇਲ 'ਚ ਰਹੇ। 1977 'ਚ ਉਨ੍ਹਾਂ ਸੁਪਰੀਮ ਕੋਰਟ 'ਚ ਵਕਾਲਤ ਦੀ ਸ਼ੁਰੂਆਤ ਕੀਤੀ। ਜਦੋਂ ਦੀ ਭਾਜਪਾ ਬਣੀ ਉਨ੍ਹਾਂ ਜੀ ਜਾਨ ਲਗਾ ਕੇ ਮਿਹਨਤ ਕੀਤੀ ਅਤੇ ਰਾਜਨੀਤੀ 'ਚ ਸਰਗਰਮ ਰਹੇ।