ਕਿਸਾਨਾਂ ਨੂੰ ਮਿਲਣ ਬੁਰਾੜੀ ਮੈਦਾਨ ਪਹੁੰਚੀ ਅਨਮੋਲ ਗਗਨ ਮਾਨ, ਬੰਨ੍ਹੇ ਕੇਜਰੀਵਾਲ ਦੀਆਂ ਸ਼ਿਫ਼ਤਾਂ ਦੇ ਪੁਲ - Delhi
ਆਮ ਆਦਮੀ ਪਾਰਟੀ ਪੰਜਾਬ ਦੇ ਯੂਥ ਵਿੰਗ ਦੀ ਸਹਿ ਪ੍ਰਧਾਨ ਅਨਮੋਲ ਗਗਨ ਮਾਨ ਦਿੱਲੀ ਦੇ ਬੁਰਾੜੀ ਵਿਖੇ ਨਿਰੰਕਾਰੀ ਮੈਦਾਨ ਵਿੱਚ ਧਰਨਾ ਪ੍ਰਦਰਸ਼ਨ ਕਰਨ ਲਈ ਪੁੱਜੇ ਕਿਸਾਨਾਂ ਨੂੰ ਮਿਲਣ ਲਈ ਪਹੁੰਚੀ। ਉਨ੍ਹਾਂ ਜਿੱਥੇ ਮੋਦੀ ਨੂੰ ਜਲਦ ਤੋਂ ਜਲਦ ਕਿਸਾਨਾਂ ਦੀਆਂ ਮੰਗਾਂ ਮੰਨਣ ਦੀ ਗੱਲ ਕਹੀ ਉੱਥੇ ਹੀ ਦਿੱਲੀ ਦੀ ਕੇਜਰੀਵਾਲ ਸਰਕਾਰ ਦੀਆਂ ਸਿਫ਼ਤੇ ਦੇ ਵੀ ਪੁਲ ਬੰਨ੍ਹ ਦਿੱਤੇ।