ਮਹਾਰਾਸ਼ਟਰ ਸਰਕਾਰ ਵਿੱਚ ਸ਼ਿਵ ਸੈਨਾ ਦਾ ਰੋਲ ਨਿੰਦਣਯੋਗ: ਅਕਾਲੀ ਆਗੂ ਮਹੇਸ਼ਇੰਦਰ ਗਰੇਵਾਲ - ਅਕਾਲੀ ਆਗੂ ਮਹੇਸ਼ਇੰਦਰ ਗਰੇਵਾਲ
ਮਹਾਰਾਸ਼ਟਰ ਸਰਕਾਰ ਵਿੱਚ ਸ਼ਿਵ ਸੈਨਾ ਦੇ ਰੋਲ ਨੂੰ ਅਕਾਲੀ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਨਿੰਦਣਯੋਗ ਦੱਸਿਆ। ਉਨ੍ਹਾਂ ਕਿਹਾ ਕਿ ਉਧਵ ਠਾਕੁਰ ਕਿਵੇਂ ਸਰਕਾਰ ਚਲਾਉਣਗੇ, ਇਸ ਦਾ ਜਵਾਬ ਦੇਣਾ ਪਵੇਗਾ, ਕਿਉਂਕਿ ਇਕ ਸਮਾਂ ਸੀ ਜਦੋਂ ਉਹ ਕਾਂਗਰਸੀ ਨੇਤਾਵਾਂ ਬਾਰੇ ਬਾਲਾ ਜੀ ਦਾ ਬਿਆਨ ਹੁੰਦਾ ਸੀ ਕਿ ਸੋਨੀਆਂ ਗਾਂਧੀ ਦੀ ਥਾਂ ਜੇਕਰ ਅੰਗਰੇਜ਼ ਸਰਕਾਰ ਚਲਾਉਣ ਆਉਣ ਤਾਂ, ਜ਼ਿਆਦਾ ਬਿਹਤਰ ਹੋਵੇਗਾ ਤੇ ਕਈ ਧਰਨੇ ਵੀ ਕੀਤੇ ਸਨ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਸ਼ਿਵ ਸੈਨਾ ਹਿੰਦੂਤਵ, ਕਾਂਗਰਸ ਸੈਕੂਲਰ ਤੇ ਸ਼ਰਦ ਪਵਾਰ ਇਸ ਵਿੱਚ ਮੌਕਾ ਵੇਖਣਗੇ।