ਦਿੱਲੀ ਵਿਧਾਨ ਸਭਾ ਚੋਣਾਂ: ਅਕਾਲੀ ਦਲ ਜਲਦ ਕਰੇਗਾ ਉਮੀਦਵਾਰਾਂ ਦਾ ਐਲਾਨ - ਸ਼੍ਰੋਮਣੀ ਅਕਾਲੀ ਦਲ
ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਨਾਲ ਗੱਲਬਾਤ ਕਰ ਰਹੇ ਹਨ ਤੇ ਜਲਦ ਹੀ ਉਹ ਦਿੱਲੀ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ ਕਰਨਗੇ। ਸ਼ਨੀਵਾਰ ਨੂੰ ਹੋਏ ਸਫ਼ਰ-ਏ-ਅਕਾਲੀ ਲਹਿਰ ਦੇ ਇੱਕ ਸਮਾਗਮ ਨੂੰ ਲੈ ਕੇ ਭੂੰਦੜ ਨੇ ਕਿਹਾ ਕਿ ਇਨ੍ਹਾਂ ਸਾਰੇ ਆਗੂਆਂ ਦੇ ਪਹਿਲੇ ਤਾਂ ਪਿਛੋਕੜ ਵੇਖਣਾ ਚਾਹੀਦਾ ਹੈ, ਕੀ ਇਹ ਹੈ ਕੌਣ? ਉਨ੍ਹਾਂ ਕਿਹਾ ਕਿ ਇਹ ਜਿਨ੍ਹੇ ਵੀ ਆਗੂ ਜੋ ਸਮਾਗਮ 'ਚ ਇਕੱਠੇ ਹੋਏ ਸਨ, ਕਿ ਇਨ੍ਹਾਂ ਦੇ ਵਿਚਾਰ ਮਿਲਦੇ ਹਨ। ਉਨ੍ਹਾਂ ਕਿਹਾ, "ਕੀ ਇਹ ਦਾਦੂਵਾਲ ਦੇ ਕਹੇ 'ਤੇ ਸਭ ਚੱਲ ਸਕਦੇ ਹਨ।" ਉਨ੍ਹਾਂ ਢੀਂਡਸਾ ਪਰਿਵਾਰ 'ਤੇ ਕਿਹਾ ਕਿ ਉਨ੍ਹਾਂ ਨੂੰ ਨੋਟਿਸ ਭੇਜਿਆ ਜਾਵੇਗਾ ਤੇ ਉਨ੍ਹਾਂ ਦੇ ਜਵਾਬ ਤੋਂ ਬਾਅਦ ਹੀ ਪਤਾ ਚਲੇਗਾ ਕਿ ਪਾਰਟੀ ਉਨ੍ਹਾਂ 'ਤੇ ਕਾਰਵਾਈ ਕਰੇਗੀ ਜਾਂ ਨਹੀਂ।