Agriculture Law Repealed: ਖੇਤੀ ਕਾਨੂੰਨ ਵਾਪਿਸ ਹੋਣ 'ਤੇ ਗਾਜੀਪੁਰ ਬਾਰਡਰ 'ਤੇ ਵੰਡੀਆਂ ਮਿਠਾਈਆਂ - Agriculture law repealed
ਨਵੀਂ ਦਿੱਲੀ: ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਖਰਕਾਰ ਕਿਸਾਨਾਂ ਅੱਗੇ ਝੁਕ ਹੀ ਗਏ ਹਨ ਤੇ ਕੇਂਦਰ ਸਰਕਾਰ ਨੇ ਪਿਛਲੇ ਇੱਕ ਸਾਲ ਤੋਂ ਕਿਸਾਨਾਂ ਦੇ ਅੰਦੋਲਨ ਦਾ ਕਾਰਨ ਬਣੇ ਤਿੰਨੋਂ ਨਵੇਂ ਖੇਤੀ ਕਾਨੂੰਨ ਵਾਪਸ (Agriculture law repealed) ਲੈਣ ਦਾ ਐਲਾਨ ਕੀਤਾ ਹੈ। ਜਿਸ ਦੀ ਖ਼ੁਸੀ ਵਿੱਚ ਗਾਜ਼ੀਪੁਰ ਬਾਰਡਰ 'ਤੇ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਹੈ। ਇਸ ਖ਼ੁਸੀ ਵਿੱਚ ਕਿਸਾਨਾਂ ਦੇ ਨਾਲ-ਨਾਲ ਆਮ ਲੋਕ ਵੀ ਸ਼ਾਮਿਲ ਹੋ ਰਹੇ ਹਨ। ਜੋ ਇਸ ਫੈਸਲੇ ਦੀ ਸਲਾਘਾ ਕਰ ਰਹੇ ਹਨ।