ਫ਼ਰੀਦਕੋਟ ਜੇ ਆਫ਼ਤਾਬ ਨੇ ਛੋਟੀ ਉਮਰੇ ਗਾਇਕੀ 'ਚ ਹਾਸਲ ਕੀਤਾ ਉੱਚਾ ਮੁਕਾਮ
ਜ਼ਿਲ੍ਹਾ ਫ਼ਰੀਦਕੋਟ ਦੇ ਆਫ਼ਤਾਬ ਸਿੰਘ ਨੇ ਛੋਟੀ ਉਮਰੇ ਗਾਇਕੀ ਦੇ ਸਫ਼ਰ 'ਚ ਉੱਚੇ ਮੁਕਾਮ ਹਾਸਲ ਕੀਤੇ ਹਨ। ਆਫ਼ਤਾਬ ਨੇ ਕਲਰਜ਼ ਟੀ.ਵੀ. ਉੱਤੇ ਪ੍ਰਸਾਰਿਤ ਹੋਣ ਵਾਲੇ ਰਿਐਲਟੀ ਸ਼ੋਅ 'ਰਾਈਜ਼ਿੰਗ ਸਟਾਰ' ਦੇ ਫਾਇਨਲ 'ਚ ਥਾਂ ਬਣਾ ਲਈ ਹੈ। ਆਫਤਾਬ ਦੀ ਮਾਂ ਨੇ ਕਿਹਾ ਕਿ, 'ਮੇਰਾ ਪੁੱਤਰ ਜਿੱਤ ਕੇ ਆਵੇਗਾ'। ਇਸ ਖੁਸ਼ੀ ਦੇ ਮੌਕੇ 'ਤੇ ਸਕੂਲ ਵੱਲੋਂ ਉਸ ਦੇ ਸਵਾਗਤ ਵਿੱਚ ਇੱਕ ਸਮਾਗਮ ਕਰਵਾਇਆ ਗਿਆ।